22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਿਵਲ ਹਸਪਤਾਲ ਵਿਚ ਆਯੁਸ਼ਮਾਨ ਯੋਜਨਾ ਤਹਿਤ 38 ਸਾਲਾਂ ਮਰੀਜ਼ ਦਾ ਸਫਲ ਹਿੱਪ ਰਿਪਲੇਸਮੈਂਟ

ਕਪੂਰਥਲਾ, 21 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਸਿਵਲ ਹਸਪਤਾਲ ਕਪੂਰਥਲਾ ਵਿਖੇ ਮਰੀਜ਼ਾਂ ਨੂੰ ਮਿਆਰੀ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ 38 ਸਾਲਾ ਮਰੀਜ਼ ਤੀਰਥ ਸਿੰਘ ਵਾਸੀ ਡੋਗਰਾਂਵਾਲ, ਕਪੂਰਥਲਾ ਦਾ ਸੱਜਾ ਹਿੱਪ ਰਿਪਲੇਸਮੈਂਟ ਸਫਲਤਾਪੂਰਵਕ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਆਧੁਨਿਕ ਆਰਥੋਪੈਡਿਕ ਸੇਵਾਵਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਉੱਚ ਪੱਧਰੀ ਇਲਾਜ ਅਤੇ ਸਰਜਰੀ ਦੀਆਂ ਸਹੂਲਤਾਂ ਸਰਕਾਰੀ ਸਿਹਤ ਸੰਸਥਾ ਵਿਚ ਹੀ ਉਪਲਬਧ ਕਰਵਾਈਆਂ ਜਾ ਸਕਣ | ਉਨ੍ਹਾਂ ਕਿਹਾ ਕਿ ਯੋਗ ਮਰੀਜ਼ਾਂ ਨੂੰ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਦਿੰਦਿਆਂ ਮਿਆਰੀ ਇਲਾਜ ਬਿਨਾਂ ਵਿੱਤੀ ਬੋਝ ਦੇ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ | ਆਰਥੋਪੈਡਿਕ ਮਾਹਿਰ ਡਾ.

ਸਿਵਲ ਹਸਪਤਾਲ ਵਿਖੇ 38 ਸਾਲਾ ਮਰੀਜ਼ ਤੀਰਥ ਸਿੰਘ ਸਫਲ ਹਿੱਪ ਰਿਪਲੇਸਮੈਂਟ ਉਪਰੰਤ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ, ਐਸ.ਐਮ.ਓ. ਡਾ. ਪਰਮਿੰਦਰ ਕੌਰ, ਸੁਪਰਡੈਂਟ ਰਾਮ ਅਵਤਾਰ ਤੇ ਹੋਰਾਂ ਨਾਲ ਦਿਖਾਈ ਦੇ ਰਿਹਾ | ਤਸਵੀਰ : ਤਿਲਕਰਾਜ 22-10-2026
ਕਪੂਰਥਲਾ, 21 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਸਿਵਲ ਹਸਪਤਾਲ ਕਪੂਰਥਲਾ ਵਿਖੇ ਮਰੀਜ਼ਾਂ ਨੂੰ ਮਿਆਰੀ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ 38 ਸਾਲਾ ਮਰੀਜ਼ ਤੀਰਥ ਸਿੰਘ ਵਾਸੀ ਡੋਗਰਾਂਵਾਲ, ਕਪੂਰਥਲਾ ਦਾ ਸੱਜਾ ਹਿੱਪ ਰਿਪਲੇਸਮੈਂਟ ਸਫਲਤਾਪੂਰਵਕ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਆਧੁਨਿਕ ਆਰਥੋਪੈਡਿਕ ਸੇਵਾਵਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਉੱਚ ਪੱਧਰੀ ਇਲਾਜ ਅਤੇ ਸਰਜਰੀ ਦੀਆਂ ਸਹੂਲਤਾਂ ਸਰਕਾਰੀ ਸਿਹਤ ਸੰਸਥਾ ਵਿਚ ਹੀ ਉਪਲਬਧ ਕਰਵਾਈਆਂ ਜਾ ਸਕਣ | ਉਨ੍ਹਾਂ ਕਿਹਾ ਕਿ ਯੋਗ ਮਰੀਜ਼ਾਂ ਨੂੰ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਦਿੰਦਿਆਂ ਮਿਆਰੀ ਇਲਾਜ ਬਿਨਾਂ ਵਿੱਤੀ ਬੋਝ ਦੇ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ | ਆਰਥੋਪੈਡਿਕ ਮਾਹਿਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਆਰਥੋਪੈਡਿਕ ਵਿਭਾਗ ਵੱਲੋਂ ਹੁਣ ਤੱਕ 40 ਗੋਡਿਆਂ ਦੇ ਰਿਪਲੇਸਮੈਂਟ ਅਤੇ 18 ਹਿੱਪ ਰਿਪਲੇਸਮੈਂਟ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸਰਜਰੀਆਂ ਮਰੀਜ਼ਾਂ ਨੂੰ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਵਿਚ ਹੀ ਆਧੁਨਿਕ ਅਤੇ ਮਿਆਰੀ ਇਲਾਜ ਸਹੂਲਤਾਂ ਉਪਲਬਧ ਕਰਵਾਉਣ ਵੱਲ ਇੱਕ ਅਹਿਮ ਕਦਮ ਹਨ | ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇੱਕ ਹਾਦਸੇ ਤੋਂ ਬਾਅਦ ਤੀਰਥ ਸਿੰਘ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਬੈੱਡ ‘ਤੇ ਰਹਿਣ ਲਈ ਮਜਬੂਰ ਸੀ | ਰੋਜ਼ਾਨਾ ਦੇ ਛੋਟੇ ਤੋਂ ਛੋਟੇ ਕੰਮਾਂ ਲਈ ਵੀ ਉਹ ਪੂਰੀ ਤਰ੍ਹਾਂ ਆਪਣੇ ਪਰਿਵਾਰਕ ਮੈਂਬਰਾਂ ‘ਤੇ ਨਿਰਭਰ ਸੀ | ਜਿਸਦਾ ਖੱਬਾ ਹਿੱਪ ਰਿਪਲੇਸਮੈਂਟ ਕੀਤਾ ਗਿਆ ਸੀ ਤੇ ਹੁਣ ਤਿੰਨ ਮਹੀਨੇ ਬਾਅਦ ਉਸੇ ਮਰੀਜ਼ ਦਾ ਸੱਜਾ ਹਿੱਪ ਵੀ ਸਫਲਤਾਪੂਰਵਕ ਰਿਪਲੇਸ ਕੀਤਾ ਗਿਆ ਹੈ | ਹੁਣ ਉਹ ਆਪਣੇ ਦੋਵੇਂ ਗੋਡੇ ਮੋੜ ਸਕਦਾ ਹੈ ਅਤੇ ਆਪਣੇ ਆਪ ਚੱਲ ਕੇ ਬਾਥਰੂਮ ਤੱਕ ਜਾਣ ਦੇ ਯੋਗ ਹੋ ਗਿਆ ਹੈ | ਮਰੀਜ਼ ਦੀ ਇਸ ਤੇਜ਼ੀ ਨਾਲ ਹੋ ਰਹੀ ਰਿਕਵਰੀ ਨੂੰ ਉਸ ਦੇ ਪਰਿਵਾਰ ਵੱਲੋਂ ਵੀ ਤਸੱਲੀ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਸਿਵ ਲ ਸਰਜਨ ਤੇ ਐਸ.ਐਮ.ਓ. ਡਾ. ਪਰਮਿੰਦਰ ਕੌਰ ਨੇ ਆਰਥੋਪੈਡਿਕ ਟੀਮ ਨੂੰ ਇਸ ਸਫਲ ਸਰਜਰੀ ਲਈ ਵਧਾਈ ਦਿੱਤੀ | ਇਸ ਮੌਕੇ ਡਾ. ਸੁਰਿੰਦਰ, ਡਾ. ਅੰਨੂ ਪ੍ਰੀਯਾ, ਸਟਾਫ਼ ਮੈਂਬਰ ਜਸਵਿੰਦਰ ਕੌਰ, ਇਕਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਬਦ ਗੁਰੂ ਪ੍ਰਚਾਰ ਸਭਾ ਵਲੋਂ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠਾਂ ਦੇ ਭੋਗ 25 ਨੂੰ-ਵਾਲੀਆ, ਭਾਟੀਆ ਅਗਲੀ ਖ਼ਬਰ ਮੰਡੀਆਂ ’ਚ ਰੁਲ ਰਿਹਾ ਕਿਸਾਨ, ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ-ਜਥੇਦਾਰ ਲੱਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।