11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ੍ਰੀ ਰਾਮ ਲੀਲ੍ਹਾ ਦੇ ਸੰਬੰਧ ਵਿਚ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਨੇ ਕੱਢੀ ਸੂਰਿਆ ਵੰਸ਼ੀ ਝੰਡੇ ਦੀ ਸ਼ੋਭਾ ਯਾਤਰਾ ਦੇਵੀ ਤਲਾਬ ਤੇ ਸ਼ਾਲੀਮਾਰ ਬਾਗ ਵਿਚ ਸ੍ਰੀ ਰਾਮ ਲੀਲ੍ਹਾ ਸ਼ੁਰੂ

ਕਪੂਰਥਲਾ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ 11 ਅਕਤੂਬਰ ਤੋਂ ਸਥਾਨਕ ਦੇਵੀ ਤਲਾਬ ਤੇ ਸ਼ਾਲੀਮਾਰ ਬਾਗ ਵਿਚ ਕਰਵਾਈ ਜਾ ਰਹੀ ਸ੍ਰੀ ਰਾਮ ਲੀਲਾ ਦੇ ਸਬੰਧ ਵਿਚ ਅੱਜ ਸੂਰਿਆ ਵੰਸ਼ੀ ਝੰਡੇ ਦੀ ਸ਼ੋਭਾ ਯਾਤਰਾ ਸਥਾਨਕ ਪੰਜ ਮੰਦਿਰ ਤੋਂ ਕੱਢੀ ਗਈ | ਸ਼ੋਭਾ ਯਾਤਰਾ ਅੰਮਿ੍ਤਸਰ ਰੋਡ ਤੋਂ ਹੁੰਦੀ ਹੋਈ ਸਦਰ ਬਾਜ਼ਾਰ, ਸ੍ਰੀ ਸਤਨਰਾਇਣ ਬਾਜ਼ਾਰ ਤੇ ਬੱਸ ਸਟੈਂਡ ਤੋਂ ਹੁੰਦੀ ਹੋਈ ਦੇਵੀ ਤਲਾਬ ਕਪੂਰਥਲਾ ਪੁੱਜੀ, ਜਿੱਥੇ ਸੂਰਿਆ ਵੰਸ਼ੀ ਝੰਡਾ ਵਿਧੀਵਤ ਤਰੀਕੇ ਨਾਲ ਸਥਾਪਿਤ ਕੀਤਾ ਗਿਆ | ਸ਼ੋਭਾ ਯਾਤਰਾ ਵਿਚ ਮੁੱਖ ਮਹਿਮਾਨ ਵਜੋਂ ਅਭਿਨੰਦਨ ਅਗਰਵਾਲ, ਗਗਨ ਖੰਨਾ, ਭਰਤ ਨਰੂਲਾ ਤੇ ਸ਼ਕਤੀ ਪ੍ਰਕਾਸ਼ ਸ਼ਾਮਲ ਹੋਏ | ਸ਼ੋਭਾ ਯਾਤਰਾ ਵਿਚ ਭਗਵਾਨ ਵਿਸ਼ਨੂੰ, ਮਾਤਾ ਲਕਸ਼ਮੀ ਤੇ ਸ੍ਰੀ ਗਣੇਸ਼ ਦੀਆਂ ਝਾਕੀਆਂ ਸ਼ਾਮਲ ਸਨ | ਸ਼ੋਭਾ ਯਾਤਰਾ ਵਿਚ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਸੁੰਦਰ ਸ਼ਰਮਾ, ਮੁੱਖ ਕਨਵੀਨਰ ਰਜੇਸ਼ ਕੁਮਾਰ ਸੂਰੀ, ਜਨਰਲ ਸਕੱਤਰ ਰਜਿੰਦਰ ਵਰਮਾ, ਚੇਅਰਮੈਨ ਕ੍ਰਿਸ਼ਨ ਲਾਲ ਸਰਾਫ਼, ਚੀਫ਼ ਪੈਟਰਨ ਕਮਲਜੀਤ ਸਿੰਘ, ਡਾਇਰੈਕਟਰ ਪਵਨ ਲੂੰਬਾ, ਖ਼ਜ਼ਾਨਚੀ ਪੁਲਕਿਤ ਸੂਰੀ, ਮੰਗਲ ਸਿੰਘ ਸੇਖੋਂ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਹਰਦੀਪ ਸਿੰਘ ਬਾਵਾ, ਮੋਤੀ ਲਾਲ ਪੁਰੀ, ਤਨੁਜ ਮਹਾਜਨ, ਚੰਦਨ ਗੁਪਤਾ, ਅੰਕੁਰ ਮਹਾਜਨ, ਰਜੇਸ਼ ਬਬਲੂ, ਅਨਿਕੇਤ ਸੂਰੀ ਤੋਂ ਇਲਾਵਾ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਦੇ ਮੈਂਬਰ ਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ | ਸ਼ੋਭਾ ਯਾਤਰਾ ਦੇ ਦੇਵੀ ਤਲਾਬ ਪੁੱਜਣ ‘ਤੇ ਸਭਾ ਦੇ ਮੈਂਬਰਾਂ ਵਲੋਂ ਪੂਜਾ ਅਰਚਨਾ ਉਪਰੰਤ ਸ੍ਰੀ ਰਾਮ ਲੀਲਾ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਬੋਲਦਿਆਂ ਸਭਾ ਦੇ ਪ੍ਰਧਾਨ ਸੁੰਦਰ ਸ਼ਰਮਾ ਨੇ ਦੱਸਿਆ ਕਿ ਅਜਿਹੇ ਧਾਰਮਿਕ ਸਮਾਗਮ ਭਗਵਾਨ ਸ੍ਰੀ ਰਾਮ ਜੀ ਦੇ ਆਦਰਸ਼ਾਂ, ਭਾਰਤੀ ਸੰਸਕ੍ਰਿਤੀ ਤੇ ਭਾਰਤੀ ਪਰੰਪਰਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |

ਨਸ਼ੀਲੇ ਕੈਪਸੂਲਾਂ ਸਮੇਤ ਨੌਜਵਾਨ ਗਿ੍ਫ਼ਤਾਰ 11-10-2026

ਪਿਛਲੀ ਖ਼ਬਰ ਐੱਲ.ਪੀ.ਯੂ. ਹਿੰਸਾ ਮਾਮਲੇ ’ਚ ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ 14 ਅਕਤੂਬਰ ਨੂੰ ਬੋਰਡ ਅੱਗੇ ਪੇਸ਼ ਹੋ... ਅਗਲੀ ਖ਼ਬਰ ਮੁਸਲਿਮ ਡਿਵੈਲਪਮੈਂਟ ਬੋਰਡ ਤੇ ਲੋਕਲ ਮੁਸਲਿਮ ਭਾਈਚਾਰੇ ਨੇ ਮੋਰਿਸ ਮਸਜਿਦ ਵਿਚ ਕੇਅਰ ਟੇਕਰ ਤੇ ਚੌਂਕੀਦਾਰ ਦੀ ਕੀਤੀ ਆਰਜ਼ੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।