ਪਾਵਨ ਨਗਰੀ ’ਚ ਚੋਰਾਂ ਦੇ ਹੌਸਲੇ ਬੁਲੰਦ-ਇੱਕ ਹਫ਼ਤੇ ’ਚ ਦੂਜੀ ਵਾਰ ਸਿੰਘ ਭਵਾਨੀ ਮੰਦਰ ’ਚ ਚੋਰੀ-ਤਾਲੇ ਤੋੜ ਕੇ ਗੋਲਕ ’ਚੋਂ ਨਕਦੀ ਲੁੱਟ
ਸੁਲਤਾਨਪੁਰ ਲੋਧੀ, 9 ਅਕਤੂਬਰ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਹੁਣ ਧਾਰਮਿਕ ਅਸਥਾਨ ਵੀ ਸੁਰੱਖਿਅਤ ਨਹੀਂ ਰਹੇ | ਸੁਲਤਾਨਪੁਰ ਲੋਧੀ ਦੇ ਪ੍ਰਾਚੀਨ ਸਿੰਘ ਭਵਾਨੀ ਮੰਦਰ ਵਿਚ ਇੱਕ ਹਫ਼ਤੇ ਅੰਦਰ ਦੂਜੀ ਵਾਰ ਚੋਰੀ ਹੋਣ ਕਾਰਨ ਸ਼ਹਿਰਵਾਸੀਆਂ ਅਤੇ ਧਾਰਮਿਕ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬੀਤੀ ਰਾਤ ਚੋਰ ਮੰਦਰ ਦੇ ਕੈਂਚੀ ਗੇਟ ਦਾ ਮੁੱਖ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਹਨੂੰਮਾਨ ਜੀ ਦੇ ਮੰਦਰ ਵਿਚ ਰੱਖੀ ਭਾਰੀ ਲੋਹੇ ਦੀ ਗੋਲਕ ਨੂੰ ਲੱਗੇ ਤਿੰਨ ਤਾਲੇ ਤੋੜ ਕੇ ਉਸ ਵਿਚ ਪਈ ਨਕਦੀ ਲੈ ਕੇ ਫ਼ਰਾਰ ਹੋ ਗਏ | ਇਸ ਘਟਨਾ ਨੇ ਪੁਲਿਸ ਦੀ ਰਾਤ ਦੀ ਗਸ਼ਤ ਅਤੇ ਸ਼ਹਿਰ ਦੀ ਸੁਰੱਖਿਆ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਮੰਦਿਰ ਦੇ ਗੱਦੀਨਸ਼ੀਨ ਮਹੰਤ ਗੌਰਵ ਗਿਰੀ ਨੇ ਦੱਸਿਆ ਕਿ ਰਾਤ ਕਰੀਬ ਸਵਾ ਤਿੰਨ ਵਜੇ ਉਨ੍ਹਾਂ ਨੂੰ ਮੰਦਰ ਦੇ ਸਹਾਇਕ ਪੰਡਿਤ ਦੇ ਪੁੱਤਰ ਦਾ ਫ਼ੋਨ ਆਇਆ, ਜਿਸ ਨੇ ਤਾਲਾ ਟੁੱਟਣ ਦੀ ਆਵਾਜ਼ ਸੁਣਾਈ ਦੇਣ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਤੁਰੰਤ ਪੁਲਿਸ ਦੇ ਐਮਰਜੈਂਸੀ ਨੰਬਰ 112 ‘ਤੇ ਸੂਚਨਾ ਦਿੱਤੀ | ਉਨ੍ਹਾਂ ਮੁਤਾਬਿਕ ਕਰੀਬ 15 ਮਿੰਟ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ, ਪਰ ਉਦੋਂ ਤੱਕ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ | ਮਹੰਤ ਨੇ ਦੱਸਿਆ ਕਿ ਇਸੇ ਹਫ਼ਤੇ ਐਤਵਾਰ ਦੀ ਰਾਤ ਵੀ ਮੰਦਰ ਵਿਚ ਚੋਰੀ ਹੋਈ ਸੀ, ਜਿਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ | ਪਹਿਲੀ ਘਟਨਾ ਦੇ ਚਾਰ ਦਿਨ ਬਾਅਦ ਮੁੜ ਚੋਰੀ ਹੋਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਹੈ | ਧਾਰਮਿਕ ਜਥੇਬੰਦੀਆਂ ਨੇ ਸਵਾਲ ਉਠਾਇਆ ਕਿ ਪਹਿਲੀ ਵਾਰਦਾਤ ਤੋਂ ਬਾਅਦ ਵੀ ਚੋਰਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਜਾ ਸਕਿਆ ਅਤੇ ਮੰਦਰ ਦੀ ਸੁਰੱਖਿਆ ਲਈ ਢੁਕਵੇਂ ਕਦਮ ਕਿਉਂ ਨਹੀਂ ਚੁੱਕੇ ਗਏ | ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਰਾਤ ਦੀ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਮੌਕੇ ‘ਤੇ ਪਹੁੰਚੇ ਏ. ਐਸ.
ਸ
ਸਿੰਘ ਭਵਾਨੀ ਮੰਦਰ ਵਿਚ ਹੋਈ ਚੋਰੀ ਦੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਗੌਰਵ ਗਿਰ, ਅਤੇ ਜਾਂਚ ਕਰਨ ਲਈ ਪੁੱਜੇ ਏ.ਐਸ.ਆਈ. ਸੰਤੋਖ ਸਿੰਘ | ਤਸਵੀਰ : ਲਾਡੀ ਸਟੂਡੀਓ
10-10-2026
ਸੁਲਤਾਨਪੁਰ ਲੋਧੀ, 9 ਅਕਤੂਬਰ (ਨਰੇਸ਼ ਹੈਪੀ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਹੁਣ ਧਾਰਮਿਕ ਅਸਥਾਨ ਵੀ ਸੁਰੱਖਿਅਤ ਨਹੀਂ ਰਹੇ | ਸੁਲਤਾਨਪੁਰ ਲੋਧੀ ਦੇ ਪ੍ਰਾਚੀਨ ਸਿੰਘ ਭਵਾਨੀ ਮੰਦਰ ਵਿਚ ਇੱਕ ਹਫ਼ਤੇ ਅੰਦਰ ਦੂਜੀ ਵਾਰ ਚੋਰੀ ਹੋਣ ਕਾਰਨ ਸ਼ਹਿਰਵਾਸੀਆਂ ਅਤੇ ਧਾਰਮਿਕ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬੀਤੀ ਰਾਤ ਚੋਰ ਮੰਦਰ ਦੇ ਕੈਂਚੀ ਗੇਟ ਦਾ ਮੁੱਖ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਹਨੂੰਮਾਨ ਜੀ ਦੇ ਮੰਦਰ ਵਿਚ ਰੱਖੀ ਭਾਰੀ ਲੋਹੇ ਦੀ ਗੋਲਕ ਨੂੰ ਲੱਗੇ ਤਿੰਨ ਤਾਲੇ ਤੋੜ ਕੇ ਉਸ ਵਿਚ ਪਈ ਨਕਦੀ ਲੈ ਕੇ ਫ਼ਰਾਰ ਹੋ ਗਏ | ਇਸ ਘਟਨਾ ਨੇ ਪੁਲਿਸ ਦੀ ਰਾਤ ਦੀ ਗਸ਼ਤ ਅਤੇ ਸ਼ਹਿਰ ਦੀ ਸੁਰੱਖਿਆ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਮੰਦਿਰ ਦੇ ਗੱਦੀਨਸ਼ੀਨ ਮਹੰਤ ਗੌਰਵ ਗਿਰੀ ਨੇ ਦੱਸਿਆ ਕਿ ਰਾਤ ਕਰੀਬ ਸਵਾ ਤਿੰਨ ਵਜੇ ਉਨ੍ਹਾਂ ਨੂੰ ਮੰਦਰ ਦੇ ਸਹਾਇਕ ਪੰਡਿਤ ਦੇ ਪੁੱਤਰ ਦਾ ਫ਼ੋਨ ਆਇਆ, ਜਿਸ ਨੇ ਤਾਲਾ ਟੁੱਟਣ ਦੀ ਆਵਾਜ਼ ਸੁਣਾਈ ਦੇਣ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਤੁਰੰਤ ਪੁਲਿਸ ਦੇ ਐਮਰਜੈਂਸੀ ਨੰਬਰ 112 ‘ਤੇ ਸੂਚਨਾ ਦਿੱਤੀ | ਉਨ੍ਹਾਂ ਮੁਤਾਬਿਕ ਕਰੀਬ 15 ਮਿੰਟ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ, ਪਰ ਉਦੋਂ ਤੱਕ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ | ਮਹੰਤ ਨੇ ਦੱਸਿਆ ਕਿ ਇਸੇ ਹਫ਼ਤੇ ਐਤਵਾਰ ਦੀ ਰਾਤ ਵੀ ਮੰਦਰ ਵਿਚ ਚੋਰੀ ਹੋਈ ਸੀ, ਜਿਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ | ਪਹਿਲੀ ਘਟਨਾ ਦੇ ਚਾਰ ਦਿਨ ਬਾਅਦ ਮੁੜ ਚੋਰੀ ਹੋਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਹੈ | ਧਾਰਮਿਕ ਜਥੇਬੰਦੀਆਂ ਨੇ ਸਵਾਲ ਉਠਾਇਆ ਕਿ ਪਹਿਲੀ ਵਾਰਦਾਤ ਤੋਂ ਬਾਅਦ ਵੀ ਚੋਰਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਜਾ ਸਕਿਆ ਅਤੇ ਮੰਦਰ ਦੀ ਸੁਰੱਖਿਆ ਲਈ ਢੁਕਵੇਂ ਕਦਮ ਕਿਉਂ ਨਹੀਂ ਚੁੱਕੇ ਗਏ | ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਰਾਤ ਦੀ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਮੌਕੇ ‘ਤੇ ਪਹੁੰਚੇ ਏ.ਐਸ.ਆਈ. ਸੰਤੋਖ ਸਿੰਘ ਨੇ ਦੱਸਿਆ ਕਿ ਮਹੰਤ ਗੌਰਵ ਗਿਰੀ ਦੇ ਬਿਆਨਾਂ ਦੇ ਆਧਾਰ ‘ਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ | ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |