09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਿੰਡ ਚਹੇੜੂ ਵਿਖੇ 30ਵਾਂ ਸਾਲਾਨਾ ਜੋੜ ਮੇਲਾ ਤੇ ਬਰਸੀ ਸਮਾਗਮ ਮਨਾਇਆ

ਫਗਵਾੜਾ, 8 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਮਹੰਤ ਬਾਬਾ ਬਸੰਤ ਰਾਮ ਦੀਵਾਨੇ ਅਤੇ ਬਾਬਾ ਦੌਲਤ ਰਾਮ ਦੀਵਾਨੇ ਦੇ ਪਵਿੱਤਰ ਦਰਬਾਰ ਪਿੰਡ ਚਹੇੜੂ ਵਿਖੇ ਸਾਲਾਨਾ ਜੋੜ ਮੇਲਾ ਅਤੇ 30ਵਾਂ ਬਰਸੀ ਸਮਾਗਮ ਅੰਮਿ੍ਤਬਾਣੀ ਗੁਰੂ ਰਵਿਦਾਸ ਦੀ ਛਤਰ ਛਾਇਆ ਅਤੇ ਦਰਬਾਰ ਦੇ ਸੰਚਾਲਕ ਮਹੰਤ ਬਾਬਾ ਅਵਤਾਰ ਦਾਸ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਸੰਤ ਕ੍ਰਿਸ਼ਨ ਨਾਥ ਸਰਪ੍ਰਸਤ ਡੇਰਾ ਸੰਤ ਬਾਬਾ ਫੂਲ ਨਾਥ ਪਬਲਿਕ ਚੈਰੀਟੇਬਲ ਟਰੱਸਟ ਨਾਨਕ ਨਗਰੀ ਜੀ. ਟੀ.

ਗਵਾੜਾ ਦੇ ਨਜ਼ਦੀਕੀ ਪਿੰਡ ਚਹੇੜੂ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਦਿ੍ਸ਼ | ਤਸਵੀਰ. ਵਾਲੀਆ 09-10-2026
ਫਗਵਾੜਾ, 8 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਮਹੰਤ ਬਾਬਾ ਬਸੰਤ ਰਾਮ ਦੀਵਾਨੇ ਅਤੇ ਬਾਬਾ ਦੌਲਤ ਰਾਮ ਦੀਵਾਨੇ ਦੇ ਪਵਿੱਤਰ ਦਰਬਾਰ ਪਿੰਡ ਚਹੇੜੂ ਵਿਖੇ ਸਾਲਾਨਾ ਜੋੜ ਮੇਲਾ ਅਤੇ 30ਵਾਂ ਬਰਸੀ ਸਮਾਗਮ ਅੰਮਿ੍ਤਬਾਣੀ ਗੁਰੂ ਰਵਿਦਾਸ ਦੀ ਛਤਰ ਛਾਇਆ ਅਤੇ ਦਰਬਾਰ ਦੇ ਸੰਚਾਲਕ ਮਹੰਤ ਬਾਬਾ ਅਵਤਾਰ ਦਾਸ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਸੰਤ ਕ੍ਰਿਸ਼ਨ ਨਾਥ ਸਰਪ੍ਰਸਤ ਡੇਰਾ ਸੰਤ ਬਾਬਾ ਫੂਲ ਨਾਥ ਪਬਲਿਕ ਚੈਰੀਟੇਬਲ ਟਰੱਸਟ ਨਾਨਕ ਨਗਰੀ ਜੀ.ਟੀ. ਰੋਡ ਚਹੇੜੂ ਵਿਸ਼ੇਸ਼ ਤੌਰ ’ਤੇ ਪਹੁੰਚੇ | ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਪਾਠ ਦੇ ਭੋਗ ਪਾਏ ਗਏ | ਸਮਾਗਮ ਦੌਰਾਨ ਮਹਾਤਮਾ ਬਲਵੀਰ ਦਾਸ ਆਦਿਵੰਸ਼ੀ ਖੰਨਾ, ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਰਾਮ ਦਾਸ ਤੋਂ ਇਲਾਵਾ ਸੰਤ ਬਾਬਾ ਫੂਲ ਨਾਥ ਸੰਗੀਤ ਮੰਡਲੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਕ੍ਰਿਸ਼ਨ ਨਾਥ ਨਾਨਕ ਨਗਰੀ, ਮਹੰਤ ਬਲਬੀਰ ਦਾਸ ਖੰਨਾ, ਸੰਤ ਟਹਿਲ ਨਾਥ ਨੰਗਲ ਖੇੜਾ, ਸੰਤ ਰਾਣਾ ਦਾਸ ਸਮੇਤ ਵੱਖ ਵੱਖ ਡੇਰਿਆਂ ਦੇ ਸੰਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ | ਮਹੰਤ ਅਵਤਾਰ ਦਾਸ ਨੇ ਆਈਆਂ ਹੋਈਆਂ ਸੰਗਤਾਂ ਨੂੰ ਸਾਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ| ਸਟੇਜ ਦੀ ਸੇਵਾ ਕਮਲਜੀਤ ਖੋਥੜਾਂ ਨੇ ਨਿਭਾਈ | ਇਸ ਮੌਕੇ ਬੀਬੀ ਮਨਜੀਤ ਕੌਰ, ਮੁਕੇਸ਼ ਨਾਥ ਗੋਲਡੀ, ਗੋਰਾ ਠੇਕੇਦਾਰ ਬਲਾਕ ਸੰਮਤੀ ਮੈਂਬਰ, ਮਾਸਟਰ ਹਰਜਿੰਦਰ ਬੰਗਾ, ਇੰਜੀਨੀਅਰ ਚਰਨਜੀਤ ਸਹਿਜਲ, ਮਾਸਟਰ ਸਤਪਾਲ ਸੰਧੂ, ਮਾਸਟਰ ਸੋਮਰਾਜ ਗੋਲਡ ਮੈਡਲਿਸਟ, ਲੇਖਕ ਪੰਛੀ ਡੱਲੇਵਾਲੀਆ, ਕੇਵਲ ਸੰਧੂ, ਅਮਰਜੀਤ ਸਿੰਘ, ਚਰਨਜੀਤ, ਸਦਾਨੰਦ ਕਲੇਰ, ਡਾ. ਗੁਰਮੁਖ ਮਾਧੋਪੁਰ, ਸੁਭਾਸ਼ ਬਸਰਾ, ਉਮੇਸ਼ ਬਸਰਾ, ਬੀਬੀ ਕਮਲਜੀਤ ਕੌਰ, ਬਲਵੀਰ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਨਿਰਮਲਾ, ਅਮਨਦੀਪ ਢੰਡਾ ਪੰਚ ਚਿਹੇੜੂ, ਧਰਮਪਾਲ ਨਾਨਕ ਨਗਰੀ, ਤਿਲਕ ਰਾਜ ਨਾਨਕ ਨਗਰੀ, ਪੱਪੂ, ਚਰਨਜੀਤ ਚਿਹੇੜੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਪ੍ਰਗਟ ਨਾਥ ਦਾ ਚੇਅਰਮੈਨ ਡਾ. ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਵਲੋਂ ਸਨਮਾਨ ਅਗਲੀ ਖ਼ਬਰ 2 ਔਰਤਾਂ ਨੇ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਨਾਕਾਮ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।