08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵਿਸ਼ਵ ਵਿਦਿਆਰਥੀ ਦਿਵਸ ’ਤੇ ਬਾਵਾ ਲਾਲਵਾਨੀ ਸਕੂਲ ’ਚ ਕਰਵਾਇਆ ਅੰਤਰ ਜਮਾਤ ਆਰਕੈਸਟਰਾ ਦਾ ਮੁਕਾਬਲਾ

ਕਪੂਰਥਲਾ, 7 ਅਕਤੂਬਰ (ਵਿ. ਪ੍ਰ.)

ਅਜੀਤ ਡੈਸਕ 08-10-2026
ਕਪੂਰਥਲਾ, 7 ਅਕਤੂਬਰ (ਵਿ.ਪ੍ਰ.)-ਵਿਸ਼ਵ ਵਿਦਿਆਰਥੀ ਦਿਵਸ ਮੌਕੇ ਸਥਾਨਕ ਬਾਵਾ ਲਾਲਵਾਨੀ ਪਬਲਿਕ ਸਕੂਲ ਕਪੂਰਥਲਾ ਵਿਚ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੰਤਰ ਜਮਾਤ ਆਰਕੈਸਟਰਾ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ 8ਵੀਂ ਜਮਾਤ ਦੇ ਵੱਖ-ਵੱਖ ਸੈਕਸ਼ਨ ਦੇ ਵਿਦਿਆਰਥੀਆਂ ਨੇ ਆਪਣੀ ਸੰਗੀਤਕ ਕਲਾ, ਰਚਨਾਤਮਿਕਤਾ ਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ ਆਰਕੈਸਟਰਾ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ | ਇਸ ਸਬੰਧੀ ਕਰਵਾਏ ਗਏ ਸਮਾਗਮ ਵਿਚ ਮੋਨਾ ਘਈ ਪਿ੍ੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੁਕਾਬਲੇ ਵਿਚ 8ਵੀਂ ਜਮਾਤ ਦਾ ਐਡੋਰੇਬਲਜ਼ ਸੈਕਸ਼ਨ ਜੇਤੂ ਰਿਹਾ | ਸਮਾਗਮ ਵਿਚ ਮੁੱਖ ਮਹਿਮਾਨ ਨੇ ਜੇਤੂ ਸੈਕਸ਼ਨ ਦੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ 8ਵੀਂ ਬਲੋਸਮ ਜਮਾਤ ਦੇ ਆਰਵ ਗੁਪਤਾ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬੋਲਦਿਆਂ ਕਾਲਜ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਕਲਾਸ ਰੂਮ ਤੱਕ ਸੀਮਤ ਨਹੀਂ, ਸਗੋਂ ਕਲਾ, ਸੰਗੀਤ, ਰਚਨਾਤਮਿਕਤਾ ਤੇ ਜੀਵਨ ਮੁੱਲਾਂ ਨਾਲ ਜੁੜੀਆਂ ਗਤੀਵਿਧੀਆਂ, ਵਿਦਿਆਰਥੀ ਦੀ ਸ਼ਖ਼ਸੀਅਤ ਨੂੰ ਸੰਪੂਰਨ ਬਣਾਉਂਦੀਆਂ ਹਨ | ਸਮਾਗਮ ਵਿਚ ਸਕੂਲ ਦੀ ਡਾਇਰੈਕਟਰ ਸਮਿ੍ਤਾ ਬਾਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਪਿਛਲੀ ਖ਼ਬਰ ਭਜਨ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ੍ਹ ਅਗਲੀ ਖ਼ਬਰ ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।