05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਕਰਨ ਸੰਬੰਧੀ ਕੇਸ ਦਰਜ

ਫਗਵਾੜਾ, 4 ਅਕਤੂਬਰ (ਹਰਜੋਤ ਸਿੰਘ ਚਾਨਾ)-ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਸਬੰਧ ‘ਚ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਧਾਰਾ 406, 420, 120-ਬੀ ਆਈ. ਪੀ.

ਅਜੀਤ ਡੈਸਕ 05-10-2026
ਫਗਵਾੜਾ, 4 ਅਕਤੂਬਰ (ਹਰਜੋਤ ਸਿੰਘ ਚਾਨਾ)-ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਸਬੰਧ ‘ਚ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਧਾਰਾ 406, 420, 120-ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਗੁਰਮੀਤ ਰਾਮ ਪੁੱਤਰ ਰਾਮ ਨਾਥ ਵਾਸੀ ਪਿੰਡ ਢੱਕ ਪੰਡੋਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਵਿਦੇਸ਼ ਇੰਗਲੈਂਡ ਭੇਜਣ ਦੇ ਨਾਂ ‘ਤੇ ਕਰੀਬ 8 ਲੱਖ ਦੀ ਰਾਸ਼ੀ ਲੈ ਲਈ ਤੇ ਬਾਅਦ ‘ਚ ਨਾ ਹੀ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ | ਜਿਸ ਸਬੰਧ ‘ਚ ਪੁਲਿਸ ਵੱਲੋਂ ਜਾਂਚ ਉਪਰੰਤ ਰਾਮਦਾਸ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਤਾਜੋਵਾਲ ਚੱਬੇਵਾਲ, ਪਿੰਦਰ ਸੋਢੀ ਪੁੱਤਰ ਰਤਨ ਚੰਦ ਵਾਸੀ ਪਿੰਡ ਜਿਆਣ ਤੇ ਵਿਜੈ ਚੱਢਾ ਵਾਸੀ ਹੁਸ਼ਿਆਰਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਨਵੀਆਂ ਬੁਲੰਦੀਆਂ ਨੂੰ ਛੂਹੇਗੀ-ਬਹੁਗੁਣ, ਢਿੱਲੋਂ,ਥਿੰਦ ਅਗਲੀ ਖ਼ਬਰ ਦੁਸਹਿਰਾ ਕਮੇਟੀ ਸ਼ਾਹਕੋਟ ਨੇ ਭਾਜਪਾ ਇੰਚਾਰਜ ਰਾਣਾ ਹਰਦੀਪ ਸਿੰਘ ਨੂੰ ਦਿੱਤਾ ਸੱਦਾ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।