04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਇੰਜ. ਜੀਤ ਸਿੰਘ ਦਾ ਵਿਦਾਇਗੀ ਪਾਰਟੀ ’ਤੇ ਸਤਿਸੰਗ ਸੇਵਾ ਕਮੇਟੀ ਵਲੋਂ ‘ਕੌਮ ਦਾ ਹਮਦਰਦ’ ਐਵਾਰਡ ਨਾਲ ਸਨਮਾਨ

ਹੁਸੈਨਪੁਰ, 3 ਅਕਤੂਬਰ (ਤਰਲੋਚਨ ਸਿੰਘ ਸੋਢੀ)-ਆਲ ਇੰਡੀਆ ਐਸ. ਸੀ.

ਇੰਜ. ਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਦੇ ਅਹੁਦੇਦਾਰ | ਤਸਵੀਰ: ਸੋਢੀ 04-10-2026
ਹੁਸੈਨਪੁਰ, 3 ਅਕਤੂਬਰ (ਤਰਲੋਚਨ ਸਿੰਘ ਸੋਢੀ)-ਆਲ ਇੰਡੀਆ ਐਸ. ਸੀ. ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਇੰਜੀਨੀਅਰ ਜੀਤ ਸਿੰਘ ਦੀ ਸੇਵਾ ਮੁਕਤੀ ’ਤੇ ਕਮਿਊਨਿਟੀ ਹਾਲ ਆਰ. ਸੀ. ਐਫ਼. ਵਿਦਾਇਗੀ ਪਾਰਟੀ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਰੇਲ ਕੋਚ ਫ਼ੈਕਟਰੀ ਜਨਰਲ ਮੈਨੇਜਰ ਅਜੈ ਨੰਦਨ, ਨਵਿਤਾ ਨੰਦਨ ਪ੍ਰਧਾਨ ਮਹਿਲਾ ਭਲਾਈ ਸੰਗਠਨ, ਰਵੀ ਕੁਮਾਰ ਪਿ੍ੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ, ਰਮੇਸ਼ ਕੁਮਾਰ ਜੈਨ ਪਿ੍ੰਸੀਪਲ ਚੀਫ਼ ਪਰਸੋਨਲ ਅਫ਼ਸਰ, ਬਲਦੇਵ ਰਾਜ ਪਿ੍ੰਸੀਪਲ ਚੀਫ਼ ਇਲੈਕਟ੍ਰੀਕਲ ਇੰਜੀਨੀਅਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ | ਇਸ ਮੌਕੇ ਪ੍ਰਧਾਨ ਦਰਸ਼ਨ ਲਾਲ, ਸਰਬਜੀਤ ਸਿੰਘ, ਕੌਮੀ ਪ੍ਰਧਾਨ ਬੀਰ ਸਿੰਘ ਬਹੌਤ, ਕੁਸ਼ਲ ਕੁਮਾਰ ਅਤੇ ਜਨਰਲ ਮੈਨੇਜਰ ਅਜੇ ਨੰਦਨ ਨੇ ਇੰਜੀਨੀਅਰ ਜੀਤ ਸਿੰਘ ਵਲੋਂ ਰੇਲਵੇ ਅਤੇ ਸਮਾਜ ਦੇ ਭਲੇ ਲਈ ਕੀਤੇ ਇਤਿਹਾਸਕ ਕਾਰਜਾਂ ਦੀ ਚਰਚਾ ਅਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੰਜੀਨੀਅਰ ਜੀਤ ਸਿੰਘ ਵਰਗੇ ਮਿਹਨਤੀ, ਇਮਾਨਦਾਰ, ਕਰਮਯੋਗੀ ਅਤੇ ਸਮਾਜ ਦੀ ਬਹੁਤ ਹੀ ਚਿੰਤਾ ਰੱਖਣ ਵਾਲੇ ਵਿਅਕਤੀ ਹਨ | ਵਿਦਾਇਗੀ ਪਾਰਟੀ ਦੌਰਾਨ ਜੀਤ ਸਿੰਘ ਵਲੋਂ ਲਿਖੀ ਗਈ 15ਵੀਂ ਕਿਤਾਬ ‘ਬਹੁਜਨ ਸਮਾਜ ਦੇ ਇਨਕਲਾਬੀ ਮਹਾਨ ਪੁਰਸ਼’ ਵੀ ਰਿਲੀਜ਼ ਕੀਤੀ ਗਈ | ਇਸ ਦੌਰਾਨ ਇੰਜੀਨੀਅਰ ਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਰਾਜਵੰਤ ਕੌਰ ਨੂੰ ਭਾਰਤੀ ਸਮਾਜ ਨਿਰਮਾਣ ਸੰਘ ਦੇ ਰਾਸ਼ਟਰੀ ਪ੍ਰਧਾਨ ਬੀਰ ਸਿੰਘ ਬਾਹੋਤ, ਸਤਿਸੰਗ ਸੇਵਾ ਕਮੇਟੀ ਬੱਸ ਅੱਡਾ ਭਾਣੋ ਲੰਗਾ ਦੇ ਆਗੂ ਸਰਪੰਚ ਗੁਰਬਚਨ ਸਿੰਘ, ਪ੍ਰਧਾਨ ਕੇਵਲ ਸਿੰਘ, ਗਿਆਨ ਦਬੂਲੀਆਂ, ਬਲਵਿੰਦਰ ਪਾਜੀਆਂ, ਸੋਨੂੰ ਦਬੂਲੀਆਂ, ਸੁੱਖਾ ਸਹੋਤਾ ਅਤੇ ਲਾਡੀ ਟੇਲਰ ਵਲੋਂ ਇੰਜ. ਜੀਤ ਸਿੰਘ ਨੂੰ ‘ਕੌਮ ਦਾ ਹਮਦਰਦ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੁਸਾਇਟੀ ਤੋਂ ਪ੍ਰਧਾਨ ਅਵਤਾਰ ਸਿੰਘ ਮੋੜ, ਬੀਰ ਸਿੰਘ, ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਤੋਂ ਪ੍ਰਧਾਨ ਜਸਵਿੰਦਰ ਸਿੰਘ, ਸਕੱਤਰ ਨਰੇਸ਼ ਕੁਮਾਰ, ਕੈਸ਼ੀਅਰ ਪਿ੍ਥੀ ਸਿੰਘ, ਆਰ. ਸੀ. ਮੀਣਾ, ਪੂਰਨ ਚੰਦ ਅੱਤਰੀ, ਸ਼ਸ਼ੀ ਬਾਲਾ, ਨਿਸ਼ਾਨਪ੍ਰੀਤ, ਪ੍ਰਭਜੋਤ ਕੌਰ, ਡਾ: ਸੁਪ੍ਰੀਤ, ਹੁਨਰਪ੍ਰੀਤ, ਪ੍ਰਭਜੋਤ ਕੌਰ, ਦਿੱਲੀ ਤੋਂ ਪ੍ਰਦੀਪ ਕੁਮਾਰ, ਰਾਹੁਲ ਕੁਮਾਰ, ਸੰਧੂਰਾ ਸਿੰਘ, ਰਾਜੇਸ਼ ਕੁਮਾਰ, ਰਾਹੁਲ ਕੁਮਾਰ, ਰਾਜੇਸ਼ ਕੁਮਾਰ, ਚਰਨਜੀਤ ਸਿੰਘ, ਗੁਰਜੰਟ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਹਰਵਿੰਦਰ ਸਿੰਘ ਖਹਿਰਾ, ਚਰਨਜੀਤ ਕੌਰ, ਬੰਤ ਕੌਰ, ਪਰਮਜੀਤ ਕੌਰ, ਅੰਜਨਾ ਭੱਟੀ, ਕਮਲਜੀਤ ਕੌਰ ਕੁਲਦੀਪ ਕੌਰ ਭਟੋਏ, ਐਡਵੋਕੇਟ ਕੁਲਦੀਪ ਕੌਰ, ਗੁਰਮੇਲ ਕੌਰ, ਤੇਜਵੰਤ ਸਿੰਘ, ਸੁਖਬੀਰ ਸਿੰਘ, ਅਮਰੀਕ ਦਾਸ ਭੱਟੀ, ਮਨਜੀਤ ਸਿੰਘ, ਈ.ਡੀ., ਟੇਕ ਚੰਦ, ਸ਼ਿੰਦਰ ਸਿੰਘ ਫ਼ਰੀਦਕੋਟ, ਸੌਦਾਗਰ ਸਿੰਘ, ਵੇਦ ਪ੍ਰਕਾਸ਼, ਜਗਜੀਵਨ ਰਾਮ, ਕਰਨ ਸਿੰਘ, ਸਤਵੀਰ ਸਿੰਘ, ਰਜਿੰਦਰ ਕੁਮਾਰ, ਜਸਪਾਲ ਸਿੰਘ, ਕਰਮਜੀਤ ਮੱਟੂ, ਸਤਨਾਮ ਸਿੰਘ, ਹੰਸਰਾਜ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਜਗਦੀਸ਼ ਸਿੰਘ, ਲੱਖੀ ਬਾਬੂ ਤੋਂ ਇਲਾਵਾ ਵੱਖ-ਵੱਖ ਯੂਨੀਅਨਾਂ, ਸਭਾ ਅਤੇ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਇੰਜੀਨੀਅਰ ਜੀਤ ਸਿੰਘ ਨੂੰ ਲੋਈ, ਸ਼ਾਲ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸੀਚੇਵਾਲ ਦੇ ਖਿਡਾਰੀਆਂ ਦੀ ਝੰਡੀ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ’ਚ ਸ਼ਿਸ਼ੂ ਮਾਡਲ ਦੇ ਸਟਾਫ਼ ਨੇ ਵੀ ਬਾਜ਼ੀ ਮਾਰੀ 4 ਸੋਨ, ਇੱਕ ਚਾਂਦੀ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।