03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਾਬਕਾ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਭੁਲੱਥ, 2 ਅਕਤੂਬਰ (ਮਨਜੀਤ ਸਿੰਘ ਰਤਨ)-ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਭੁਲੱਥ ਦੇ ਸਾਬਕਾ ਪ੍ਰਧਾਨ ਅਤੇ ਜਨਰਲ ਸਕੱਤਰ ਰਹੇ ਮਾਸਟਰ ਤਰਲੋਚਨ ਸਿੰਘ ਦੇ ਦਿਹਾਂਤ ’ਤੇ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਬਲਾਕ ਭੁਲੱਥ ਵਲੋਂ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ ਗਈ | ਇਸ ਸਮੇਂ ਤੇ ਉਨ੍ਹਾਂ ਦੇ ਯੂਨੀਅਨ ਪ੍ਰਤੀ ਨਿਭਾਏ ਰੋਲ ਨੂੰ ਯਾਦ ਕਰਦਿਆਂ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਗੁਰਬਚਨ ਸਿੰਘ ਚੀਮਾ ਨੇ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਯੂਨੀਅਨ ਦੇ ਇੱਕ ਸੱਚੇ ਸੁੱਚੇ ਵਰਕਰ ਅਤੇ ਆਗੂ ਸਨ | ਉਨ੍ਹਾਂ ਨੇ ਅਧਿਆਪਕ ਮਸਲਿਆਂ ਲਈ ਲੜੇ ਗਏ ਸੰਘਰਸ਼ਾਂ ਵਿਚ ਵੱਡਾ ਯੋਗਦਾਨ ਪਾਇਆ ਸੀ | ਇਸ ਸੋਗ ਮਈ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਵੰਤ ਵਿਰਲੀ, ਡਾਕਟਰ ਮੱਖਣ ਸਿੰਘ ਭੁਲੱਥ, ਜਗਮੋਹਨ ਸਿੰਘ ਬਾਗੜੀਆਂ, ਬੀਰ ਸਿੰਘ ਸਿੱਧੂ, ਜੋਗਿੰਦਰ ਸਿੰਘ ਪੱਡਾ, ਪਿਆਰਾ ਸਿੰਘ, ਬੇਅੰਤ ਸਿੰਘ, ਮੱਖਣ ਸਿੰਘ ਨੰਗਲ ਲੁਬਾਣਾ, ਕਰਨੈਲ ਸਿੰਘ, ਹੈੱਡਮਾਸਟਰ ਮਲਕੀਤ ਸਿੰਘ, ਹੈੱਡਮਾਸਟਰ ਗੁਲਜ਼ਾਰ ਸਿੰਘ, ਜਗਤਾਰ ਸਿੰਘ, ਹਰੀਪਾਲ ਸਿੰਘ, ਲਖਵੀਰ ਸਿੰਘ, ਮਨਜਿੰਦਰ ਸਿੰਘ, ਮੇਹਰ ਸਿੰਘ, ਸੁਰਿੰਦਰ ਸਿੰਘ ਨੌਜਵਾਨ, ਬਲਵਿੰਦਰ ਮਸੀਹ, ਰੋਸ਼ਨ ਲਾਲ ਅਤੇ ਹੋਰ ਬਹੁਤ ਸਾਰੇ ਅਧਿਆਪਕ ਤੇ ਪੈਨਸ਼ਨਰ ਮੌਜੂਦ ਸਨ |

ਅਜੀਤ ਡੈਸਕ 03-10-2026

ਪਿਛਲੀ ਖ਼ਬਰ ਫਿਨਲੈਂਡ ਵਿਚ ਪੜ੍ਹਾਈ ਕਰਨ ਦਾ ਸ਼ਾਨਦਾਰ ਮੌਕਾ, ਪਰਿਵਾਰ ਸਮੇਤ ਵੀਜ਼ਾ ਪ੍ਰਾਪਤ ਕਰੋ-ਰਾਇਲ ਟਰੈਵਲਜ਼ ਅਗਲੀ ਖ਼ਬਰ ਸ਼ੋਭਾ ਯਾਤਰਾ ਦੀ ਤਿਆਰੀ ਸੰਬੰਧੀ ਗੁਰੂ ਗਿਆਨ ਨਾਥ ਆਸ਼ਰਮ ਮਹਿਤਾਬਗੜ੍ਹ ’ਚ ਹੋਈ ਸਿਟੀ ਵਾਲਮੀਕਿ ਸਭਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।