03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗੱਡੀ ਪਾਰਕ ਕਰਨ ਨੂੰ ਲੈ ਕੇ ਭਾਜਪਾ ਆਗੂ ਦੇ ਦਫ਼ਤਰ ਬਾਹਰ ਹੰਗਾਮਾ

ਫਗਵਾੜਾ, 2 ਅਕਤੂਬਰ (ਹਰਜੋਤ ਸਿੰਘ ਚਾਨਾ)- ਭਾਜਪਾ ਆਗੂ ਦੇ ਦਫ਼ਤਰ ਦੇ ਬਾਹਰ ਗੱਡੀ ਪਾਰਕ ਕਰਨ ਨੂੰ ਲੈ ਕੇ ਭਾਜਪਾ ਆਗੂ ਤੇ ਗੱਡੀ ਸਵਾਰ ਧਿਰ ਵਿਚਕਾਰ ਹੰਗਾਮਾ ਹੋ ਗਿਆ | ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਗਾਲੀ-ਗਲੋਚ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਲਾਏ | ਮਾਮਲੇ ਦੀ ਸੂਚਨਾ ਮਿਲਣ ‘ਤੇ ਪੀਸੀਆਰ ਪੁਲੀਸ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤ ਕਰਵਾਇਆ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਪੰਕਜ ਚਾਵਲਾ ਨੇ ਦੱਸਿਆ ਕਿ ਇੱਕ ਔਰਤ ਤੇ ਨੌਜਵਾਨ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੱਡੀ ਲੈ ਕੇ ਆਏ ਤੇ ਡਰਾਈਵਰ ਨਾਲ ਗੱਡੀ ਪਾਰਕ ਕਰਨ ਸਬੰਧੀ ਗੱਲ ਕੀਤੀ | ਉਨ੍ਹਾਂ ਦੱਸਿਆ ਕਿ ਡਰਾਈਵਰ ਨੇ ਦਫ਼ਤਰ ਦੇ ਬਾਹਰ ਗੱਡੀ ਖੜ੍ਹੀ ਕਰਨ ਤੋਂ ਮਨ੍ਹਾ ਕੀਤਾ ਸੀ | ਇਸ ਦੇ ਬਾਵਜੂਦ ਦੋਵੇਂ ਗੱਡੀ ਖੜ੍ਹੀ ਕਰਕੇ ਤਹਿਸੀਲ ਕੰਪਲੈਕਸ ਵੱਲ ਚਲੇ ਗਏ | ਚਾਵਲਾ ਨੇ ਦੋਸ਼ ਲਾਇਆ ਕਿ ਵਾਪਸ ਆਉਣ ‘ਤੇ ਗੱਡੀ ਕਾਰਨ ਦਫ਼ਤਰ ਦਾ ਰਸਤਾ ਬੰਦ ਹੋਣ ਬਾਰੇ ਪੁੱਛਣ ‘ਤੇ ਔਰਤ ਨੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਅਤੇ ਹੰਗਾਮਾ ਕੀਤਾ | ਦੂਜੇ ਪਾਸੇ ਔਰਤ ਮਨਿੰਦਰ ਨੇ ਦੱਸਿਆ ਕਿ ਉਸ ਨੇ ਦਫ਼ਤਰ ਦੇ ਬਾਹਰ ਖੜ੍ਹੇ ਨੌਜਵਾਨ ਤੋਂ ਪੁੱਛ ਕੇ ਹੀ ਗੱਡੀ ਪਾਰਕ ਕੀਤੀ ਸੀ | ਉਹ ਤਹਿਸੀਲ ਕੰਪਲੈਕਸ ਕਿਸੇ ਕੰਮ ਲਈ ਗਏ ਸਨ ਤੇ ਛੁੱਟੀ ਹੋਣ ਕਾਰਨ ਦੋ ਮਿੰਟ ਬਾਅਦ ਹੀ ਵਾਪਸ ਆ ਗਏ | ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਕਤ ਲੋਕਾਂ ਨੇ ਉਸ ਨਾਲ ਗਾਲੀ-ਗਲੋਚ ਕੀਤੀ | ਦੱਸਿਆ ਜਾ ਰਿਹਾ ਹੈ ਕਿ ਗੱਡੀ ਸਵਾਰ ਨੌਜਵਾਨ ਪੰਜਾਬ ਪੁਲੀਸ ਦਾ ਮੁਲਾਜ਼ਮ ਹੈ |

ਅਜੀਤ ਡੈਸਕ 03-10-2026

ਪਿਛਲੀ ਖ਼ਬਰ ਘੁੰਮਣ ਨੇ ਨਡਾਲਾ ਤੇ ਇਬਰਾਹੀਮਵਾਲ ਦਾਣਾ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਕਾਂਗਰਸ ਨੇ ਗਾਂਧੀ ਜੈਅੰਤੀ ਮੌਕੇ ਰਾਸ਼ਟਰ ਪਿਤਾ ਨੂੰ ਅਰਪਿਤ ਕੀਤੀਆਂ ਫ਼ੁੱਲ ਮਾਲਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।