01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ’ਤੇ 80 ਨੌਜਵਾਨਾਂ ਵੱਲੋਂ ਖ਼ੂਨਦਾਨ ਕੀਤਾ

ਤਲਵੰਡੀ ਚੌਧਰੀਆਂ, 30 ਸਤੰਬਰ (ਪਰਸਨ ਲਾਲ ਭੋਲਾ)-ਸ਼ਹੀਦ ਭਗਤ ਸਿੰਘ ਜੀ ਦੇ 119ਵੇਂ ਜਨਮ ਦਿਵਸ ਨੂੰ ਸਮਰਪਿਤ ਸਰਦਾਰ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਵਲੋਂ ਨਗਰ, ਇਲਾਕਾ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ 80 ਨੌਜਵਾਨਾਂ ਵਲੋਂ ਖ਼ੂਨਦਾਨ ਕੀਤਾ | ਸ਼ਰਧਾ ਦੇ ਫ਼ੁਲ ਭੇਟ ਕਰਨ ਆਏ ਬੁਲਾਰਿਆਂ ਵਲੋਂ ਸਰਦਾਰ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਸੁਸਾਇਟੀ ਦੇ ਸਮੁੱਚੇ ਪ੍ਰਬੰਧਕਾਂ ਨੂੰ ਜਿੱਥੇ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ, ਉੱਥੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ, ਇਸ ਨੇਕ ਕਾਰਜ ਦੀ ਵੀ ਸ਼ਲਾਘਾ ਕੀਤੀ | ਬੁਲਾਰਿਆਂ ਕਿਹਾ ਕਿ ਇਹ ਖ਼ੂਨਦਾਨ ਕਿਸੇ ਲੋੜਵੰਦ ਦੀ ਕੀਮਤੀ ਜਾਨ ਬਚਾ ਸਕਦਾ ਹੈ | ਬੁਲਾਰਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖ਼ੂਨਦਾਨ ਕਰਨਾ ਚੰਗਾ ਕੰਮ ਹੈ, ਪਰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣਾ ਸਮੁੱਚੇ ਸਮਾਜ ਦੀ ਮੁਕਤੀ ਵਿਚ ਵੱਡਾ ਰੋਲ ਅਦਾ ਕਰਦਾ ਹੈ |

ਅਜੀਤ ਡੈਸਕ 01-10-2026

ਪਿਛਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ’ਚੋਂ ਜਿੱਤੇ 2 ਸੋਨ ਤਗਮੇ ਵਿਦਿਆਰਥਣ ਮਨਰੂਪ... ਅਗਲੀ ਖ਼ਬਰ ਜਗਜੀਤਪੁਰ ਵਿਖੇ ਛਿੰਝ ਮੇਲਾ’ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।