ਸੇਬਾਂ ਦੀ ਭਰੀ ਗੱਡੀ ਸੜਕ ’ਤੇ ਪਲਟੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਫਗਵਾੜਾ, 30 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ’ਚ ਬੀਤੀ ਦੇਰ ਰਾਤ ਕਸ਼ਮੀਰ ਤੋਂ ਸਹਾਰਨਪੁਰ ਜਾ ਰਹੀ ਸੇਬਾਂ ਨਾਲ ਭਰੀ ਗੱਡੀ ਮੇਨ ਹਾਈਵੇ ’ਤੇ ਪਲਟੀ ਗਈ ਪਰ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਹ ਹਾਦਸਾ ਫਗਵਾੜਾ ਦੇ ਪੈਰਾਮਿਡ ਕਾਲਜ ਦੇ ਸਾਹਮਣੇ ਫਲਾਈਓਵਰ ’ਤੇ ਵਾਪਰਿਆ | ਡਰਾਈਵਰ ਮੁਤਾਬਿਕ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਗੱਡੀ ਬੇਕਾਬੂ ਹੋਈ ਅਤੇ ਸਿੱਧੀ ਡਿਵਾਈਡਰ ਨਾਲ ਜਾ ਟਕਰਾਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਸੜਕ ‘ਤੇ ਹੀ ਪਲਟ ਗਈ ਅਤੇ ਜੰਮੂ-ਕਸ਼ਮੀਰ ਤੋਂ ਸਹਾਰਨਪੁਰ ਲਿਜਾਏ ਜਾ ਰਹੇ ਸੇਬ ਸੜਕ ‘ਤੇ ਖਿੱਲਰ ਗਏ | ਹਾਦਸੇ ਤੋਂ ਬਾਅਦ ਹਾਈਵੇ ‘ਤੇ ਆਵਾਜਾਈ ਵੀ ਪ੍ਰਭਾਵਿਤ ਹੋਈ | ਗੱਡੀ ‘ਚ ਸਵਾਰ ਲੋਕਾਂ ਦਾ ਬਚਾਅ ਹੋ ਗਿਆ | ਪੁਲਿਸ ਵਲੋਂ ਮੌਕੇ ਤੇ ਪਹੰੁਚ ਕੇ ਆਵਾਜਾਈ ਚਾਲੂ ਕੀਤੀ |
ਅਜੀਤ ਡੈਸਕ
01-10-2026