01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਿੰਡ ਖਲਵਾੜਾ ਤੋਂ ਵਾਹਦ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਤਿੰਨ ਮਹੀਨੇ ਤੋਂ ਨਹੀਂ ਪਈ ਲੁੱਕ * ਰਾਹਗੀਰ ਪ੍ਰੇਸ਼ਾਨ, ਪਿੰਡਾਂ ਦੇ ਵਸਨੀਕਾਂ ’ਚ ਰੋਸ

ਫਗਵਾੜਾ, 30 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਖਲਵਾੜਾ ਤੋਂ ਵਾਹਦ ਨੂੰ ਜਾਣ ਵਾਲੀ ਸੜਕ ’ਤੇ ਠੇਕੇਦਾਰ ਵਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਵੱਟੇ ਪਾ ਦਿੱਤੇ ਗਏ ਸਨ ਪਰ ਅਜੇ ਤੱਕ ਸੜਕ ’ਤੇ ਲੁੱਕ ਨਾ ਪਾਏ ਜਾਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕ ਦਾ ਕੰਮ ਅਧੂਰਾ ਰਹਿਣ ਕਾਰਨ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਅਤੇ ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਸਾਈਕਲ ਸਵਾਰ ਵਿਦਿਆਰਥੀਆਂ ਲਈ ਇਹ ਰਸਤਾ ਮੁਸ਼ਕਲ ਬਣ ਗਿਆ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ‘ਤੇ ਪਾਏ ਗਏ ਵੱਟਿਆਂ ਤੋਂ ਦੋਪਹੀਆ ਵਾਹਨ ਅਤੇ ਸਾਈਕਲ ਲੰਘਾਉਣੇ ਕਾਫੀ ਮੁਸ਼ਕਲ ਹੋ ਗਏ ਹਨ | ਕਈ ਵਾਰ ਸਾਈਕਲ ਅਤੇ ਦੋਪਹੀਆ ਵਾਹਨ ਸਲਿਪ ਹੋਣ ਕਾਰਨ ਸਵਾਰ ਸੜਕ ‘ਤੇ ਡਿੱਗ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗਣ ਦੇ ਨਾਲ-ਨਾਲ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ | ਇਸ ਸਬੰਧੀ ਪੰਚਾਂ-ਸਰਪੰਚਾਂ ਅਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਪਿੰਡ ਖਲਵਾੜਾ ਵਿਖੇ ਹੋਈ | ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਦੀਪੂ ਮਾਣਕ, ਰੂਪ ਲਾਲ ਸਰਪੰਚ ਮਾਣਕ, ਕਿਸਾਨ ਆਗੂ ਗੁਰਸ਼ਰਨ ਸਿੰਘ ਚੀਮਾ ਪੰਡੋਰੀ, ਆਗਿਆਪਾਲ ਸਿੰਘ ਖਲਵਾੜਾ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਪੁਰਸ਼ੋਤਮ ਸਿੰਘ ਸਰਪੰਚ ਵਾਹਦ, ਧਰਮਿੰਦਰ ਕੌਰ ਸਰਪੰਚ ਬਲਾਲੋਂ, ਸਨੀ ਵਾਹਦ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਕਾਲਾ ਠੇਕੇਦਾਰ ਫਤਿਹਗੜ੍ਹ ਆਦਿ ਨੇ ਦੱਸਿਆ ਕਿ ਜਦੋਂ ਤੇਜ਼ ਰਫ਼ਤਾਰ ਨਾਲ ਵੱਡੇ ਵਾਹਨ ਇਸ ਸੜਕ ਤੋਂ ਲੰਘਦੇ ਹਨ ਤਾਂ ਟਾਇਰਾਂ ਹੇਠ ਆਉਣ ਵਾਲੇ ਵੱਟੇ ਉੱਛਲ ਕੇ ਰਾਹਗੀਰਾਂ ਅਤੇ ਨੇੜਲੀਆਂ ਦੁਕਾਨਾਂ ਵੱਲ ਜਾ ਵੱਜਦੇ ਹਨ | ਇਸ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਵੀ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਮਤਾ ਪਾਸ ਕਰਦਿਆਂ ਮੰਗ ਕੀਤੀ ਗਈ ਹੈ ਕਿ ਸਬੰਧਿਤ ਠੇਕੇਦਾਰ ਵੱਲੋਂ ਇਸ ਸੜਕ ‘ਤੇ ਜਲਦ ਤੋਂ ਜਲਦ ਲੁੱਕ ਪਾ ਕੇ ਕੰਮ ਮੁਕੰਮਲ ਕੀਤਾ ਜਾਵੇ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਦਾ ਕੰਮ ਤੁਰੰਤ ਮੁਕੰਮਲ ਨਾ ਕੀਤਾ ਗਿਆ ਤਾਂ ਸਬੰਧਿਤ ਠੇਕੇਦਾਰ ਅਤੇ ਵਿਭਾਗ ਖ਼ਿਲਾਫ਼ ਤਗੜਾ ਸੰਘਰਸ਼ ਵਿੱਢਿਆ ਜਾਵੇਗਾ | ਪੰਚਾਂ-ਸਰਪੰਚਾਂ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਸੜਕ ‘ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕਾਂ ਦੀ ਆਵਾਜਾਈ ਹੁੰਦੀ ਹੈ ਅਤੇ ਇਸ ਤਰ੍ਹਾਂ ਕੰਮ ਅਧੂਰਾ ਛੱਡੇ ਜਾਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਹਰ ਹਾਦਸੇ ਅਤੇ ਸੰਘਰਸ਼ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗ ਅਤੇ ਠੇਕੇਦਾਰ ਦੀ ਹੋਵੇਗੀ | ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਸੜਕ ‘ਤੇ ਤੁਰੰਤ ਲੁੱਕ ਪਾ ਕੇ ਇਸ ਨੂੰ ਆਵਾਜਾਈ ਲਈ ਸੁਰੱਖਿਅਤ ਬਣਾਇਆ ਜਾਵੇ |

ਪਿੰਡ ਖਲਵਾੜਾ ਤੋਂ ਵਾਹਦ ਨੂੰ ਜਾਂਦੀ ਅਧੂਰੀ ਸੜਕ ਦੀਆਂ ਮੂੰਹ ਬੋਲਦੀ ਤਸਵੀਰ | ਤਸਵੀਰ: ਵਾਲੀਆ 01-10-2026

ਪਿਛਲੀ ਖ਼ਬਰ ਠੇਕੇਦਾਰ ਬਲਜਿੰਦਰ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਅਗਲੀ ਖ਼ਬਰ ਲਾਈਨ ਮੈਨ ਰਵੇਲ ਸਿੰਘ ਦੀ ਸੇਵਾ ਮੁਕਤੀ ’ਤੇ ਸਾਥੀਆਂ ਵਲੋਂ ਵਿਦਾਇਗੀ ਪਾਰਟੀ ਮਿਡ-ਡੇ-ਮੀਲ ਤੇ ਸਫ਼ਾਈ ਸੇਵਕਾ ਵਰਕਰ ਯੂਨੀਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।