ਸਰਕਾਰੀ ਸਕੂਲ ਚੱਕ ਹਕੀਮ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਖਲਵਾੜਾ , 28 ਸਤੰਬਰ (ਮਨਦੀਪ ਸਿੰਘ ਸੰਧੂ)- ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਬਲਾਕ ਫਗਵਾੜਾ-2 ਵਿਖੇ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਵਸ ’ਤੇ ਸਕੂਲ ਦੇ ਅਧਿਆਪਕਾ ਅਤੇ ਵਿਦਿਆਰਥੀਆਂ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ | ਸਕੂਲ ਮੁੱਖ ਅਧਿਆਪਕ ਗਣੇਸ਼ ਭਗਤ ਨੇ ਦੱਸਿਆ ਸਾਡਾ ਭਾਰਤ ਦੇਸ਼ ਲੱਗ ਦੋ ਸਦੀਆਂ ਤੱਕ ਗੁਲਾਮ ਰਿਹਾ | ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਆਪਣੀਆਂ ਕੁਰਬਾਨੀਆਂ ਦੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਅਸੀਂ ਅੱਜ ਆਜ਼ਾਦੀ ਆਨੰਦ ਮਾਣ ਰਹੇ ਹਾਂ | ਇਸ ਮੌਕੇ ਚੇਅਰਪਰਸਨ ਬਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਸਾਰਿਆਂ ਸ਼ਹੀਦ ਭਗਤ ਸਿੰਘ ਵੱਲੋਂ ਸਿਖਾਏ ਦੇਸ਼ ਪ੍ਰੇਮ ਦੇ ਰਸਤੇ ਚੱਲਣਾ ਚਾਹੀਦਾ ਹੈ | ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ | ਉਨ੍ਹਾਂ ਨਸ਼ਿਆਂ ਨੂੰ ਤਿਆਗ ਕੇ ਆਪਣੇ ਰਾਜ ਦੀ ਤਰੱਕੀ ਅਤੇ ਖੁਸ਼ਹਾਲੀ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਤੇ ਸੁਰਿੰਦਰ ਰਾਮ, ਮੈਡਮ ਕਮਲਦੀਪ ਸੈਣੀ, ਨੇਹਾ ਸੇਠੀ, ਬਲਵੀਰ ਕੌਰ, ਕਿ੍ਸਨਾ ਦੇਵੀ, ਪਰਮਜੀਤ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ ਅਤੇ ਵਿਦਿਆਰਥੀਆਂ ਹਾਜ਼ਰ ਸਨ |