28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਹਿੰਦੂ ਕੰਨਿਆ ਕਾਲਜ ਵਿਖੇ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਭਾਰਤ ਦੇ ਨਕਸ਼ੇ ਦੀ ਮਨੁੱਖੀ ਚੇਨ ਬਣਾਈ

ਕਪੂਰਥਲਾ, 27 ਸਤੰਬਰ (ਸਡਾਨਾ)-ਹਿੰਦੂ ਕੰਨਿਆ ਕਾਲਜ ਅਤੇ ਕਾਲਜੀਏਟ ਸਕੂਲ ਵਿਖੇ ਉੱਨਤ ਭਾਰਤ ਅਭਿਆਨ ਸੈਲ ਅਤੇ ਐਨ. ਐਸ.

ਅਜੀਤ ਡੈਸਕ 28-09-2026
ਕਪੂਰਥਲਾ, 27 ਸਤੰਬਰ (ਸਡਾਨਾ)-ਹਿੰਦੂ ਕੰਨਿਆ ਕਾਲਜ ਅਤੇ ਕਾਲਜੀਏਟ ਸਕੂਲ ਵਿਖੇ ਉੱਨਤ ਭਾਰਤ ਅਭਿਆਨ ਸੈਲ ਅਤੇ ਐਨ.ਐਸ.ਐਸ. ਯੂਨਿਟ ਵਲੋਂ ਸਾਂਝੇ ਤੌਰ ‘ਤੇ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ 2 ਅਕਤੂਬਰ ਨੂੰ ਮਨਾਏ ਜਾਣ ਵਾਲੇ ਸਵੱਛ ਭਾਰਤ ਦਿਵਸ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਮੌਕੇ ਵਿਦਿਆਰਥੀਆਂ ਨੇ ਭਾਰਤੀ ਨਕਸ਼ੇ ਦੇ ਰੂਪ ਵਿਚ ਇਕ ਮਨੁੱਖੀ ਚੇਨ ਬਣਾਈ, ਜਿਸ ਵਿਚ 270 ਵਿਦਿਆਰਥਣਾਂ ਨੇ ਭਾਗ ਲਿਆ | ਇਕ ਰਾਸ਼ਟਰ, ਇਕ ਮਿਸ਼ਨ ਸਵੱਛਤਾ ਹੀ ਸੇਵਾ ਦੀ ਧਾਰਨਾ ਤਹਿਤ ਵਿਦਿਆਰਥੀਆਂ ਵਲੋਂ ਬਣਾਈ ਮਨੁੱਖੀ ਚੇਨ ਨੇ ਆਪਸੀ ਸਦਭਾਵਨਾ ਦਾ ਸੰਦੇਸ਼ ਦਿੱਤਾ | ਕਮਿਸ਼ਨਰ ਅਨੂਪਮ ਕਲੇਰ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਾਲਜ ਦੀਆਂ ਸਰਗਰਮੀਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਨਿਗਮ ਦੇ ਸੈਨੀਟੇਸ਼ਨ ਅਫ਼ਸਰ ਜਗਦੀਪ ਸਿੰਘ, ਸੀ.ਐਸ.ਆਈ. ਹਿਤੇਸ਼ ਅਗਰਵਾਲ, ਐਸ.ਆਈ. ਰਜੇਸ਼ ਕੁਮਾਰ, ਆਈ.ਟੀ.ਸੀ. ਤੋਂ ਸਾਕਸ਼ੀ ਕੇਸਰਵਾਨੀ ਤੋਂ ਇਲਾਵਾ ਕਾਲਜ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ, ਡਾ. ਰਿੱਤੂ ਗੁਪਤਾ, ਸਕੂਲ ਅਕਾਦਮਿਕ ਇੰਚਾਰਜ ਸੰਜੀਵ ਭੱਲਾ, ਡਾ. ਅਨੂਪਮ ਅਗਰਵਾਲ, ਵਰਿੰਦਰ ਕੌਰ, ਡਾ. ਸੁਵਿਤ ਦਾਸ, ਰਮਨਦੀਪ ਕੌਰ, ਹਰਦੀਪ ਕੌਰ, ਮੁਕਤੀ, ਰੀਨਾ ਤੇ ਹੋਰ ਹਾਜ਼ਰ ਸਨ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਡਾ. ਸੁਵਿਤ ਦਾਸ ਵਲੋਂ ਕੀਤਾ ਗਿਆ |
ਪਿਛਲੀ ਖ਼ਬਰ ਭਾਜਪਾ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਕਪੂਰਥਲਾ ਪੁੱਜੇਗੀ-ਚੇਤਨ ਸੂਰੀ ਅਗਲੀ ਖ਼ਬਰ ਭਾਰਤੀ ਸਮਾਜ ਨਿਰਮਾਣ ਸੰਘ ਵਲੋਂ ਇੰਜ. ਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।