28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਆਰ.ਸੀ.ਐਫ. ਵਲੋਂ ਆਧੁਨਿਕ ਰੇਲ ਡੱਬਿਆਂ ਦੇ ਵਿਕਾਸ ਤੇ ਨਿਰਮਾਣ ’ਚ ਪਾਇਆ ਮਹੱਤਵਪੂਰਨ ਯੋਗਦਾਨ ਸ਼ਲਾਘਾਯੋਗ-ਸੁਨੀਲ ਕੁਮਾਰ ਆਰ.ਸੀ.ਐਫ. ਦੇ 40ਵੇਂ ਉਤਪਾਦਨ ਦਿਵਸ ’ਤੇ ਸ਼ਾਨਦਾਰ ਸਭਿਆਚਾਰਕ ਸਮਾਗਮ

ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ 40ਵੇਂ ਉਤਪਾਦਨ ਦਿਵਸ ਦੇ ਸਬੰਧ ਵਿਚ ਆਰ. ਸੀ.

ਅਜੀਤ ਡੈਸਕ 28-09-2026
ਕਪੂਰਥਲਾ, 27 ਸਤੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ 40ਵੇਂ ਉਤਪਾਦਨ ਦਿਵਸ ਦੇ ਸਬੰਧ ਵਿਚ ਆਰ.ਸੀ.ਐਫ. ਦੇ ਵਾਰਿਸ ਸ਼ਾਹ ਹਾਲ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸੁਨੀਲ ਕੁਮਾਰ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਰੇਲਵੇ ਬੋਰਡ ਤੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਨੇ ਦੀਪ ਜਗਾ ਕੇ ਕੀਤਾ | ਇਸ ਮੌਕੇ ਆਰ.ਸੀ.ਐਫ. ਕਲਚਰਲ ਸੁਸਾਇਟੀ ਵਲੋਂ ਰੀਟੋ ਚੌਧਰੀ ਨੇ ਮਨਮੋਹਕ ਕੱਥਕ ਨਾਚ ਪੇਸ਼ ਕੀਤਾ | ਉਪਰੰਤ ਸੁਸਾਇਟੀ ਨਾਲ ਸਬੰਧਿਤ ਕਲਾਕਾਰਾਂ ਵਲੋਂ ਨਾਟਕ ‘ਜਿਗਰੀ’ ਤੇ ਇਪਟਾ ਪੰਜਾਬ ਨਾਲ ਸਬੰਧਿਤ ਕਲਾਕਾਰਾਂ ਨੇ ਨਾਟਕ ‘ਫੀਕੋ’ ਦਾ ਬਾਖ਼ੂਬੀ ਨਾਲ ਮੰਚਨ ਕੀਤਾ | ਇਸ ਤੋਂ ਇਲਾਵਾ ਸੁਸਾਇਟੀ ਦੇ ਕਲਾਕਾਰਾਂ ਨੇ ਹੋਰ ਕਈ ਸ਼ਾਨਦਾਰ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਸੁਨੀਲ ਕੁਮਾਰ ਨੇ ਰੇਲ ਕੋਚ ਫ਼ੈਕਟਰੀ ਵਲੋਂ ਆਧੁਨਿਕ ਰੇਲ ਡੱਬਿਆਂ ਦੇ ਵਿਕਾਸ ਅਤੇ ਨਿਰਮਾਣ ਵਿਚ ਪਾਏ ਗਏ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਅਪਣਾਉਣ ਅਤੇ ਭਾਰਤੀ ਰੇਲਵੇ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਆਰ.ਸੀ.ਐਫ. ਆਧੁਨਿਕ ਕਿਸਮ ਦੇ ਰੇਲ ਡੱਬਿਆਂ ਦਾ ਨਿਰਮਾਣ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਆਰ.ਸੀ.ਐਫ. ਦੇ ਮੁਲਾਜ਼ਮਾਂ ਨੇ ਨਿਰੰਤਰ ਮਿਹਨਤ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਦਿਆਂ ਸਮੂਹਿਕ ਰੂਪ ਵਿਚ ਆਰ.ਸੀ.ਐਫ. ਨੂੰ ਭਾਰਤੀ ਰੇਲਵੇ ਦੀਆਂ ਮੋਹਰੀ ਰੇਲ ਨਿਰਮਾਣ ਇਕਾਈਆਂ ਵਿਚੋਂ ਇਕ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਆਰ.ਸੀ.ਐਫ. ਦੀ ਇਸ ਉਪਲਬਧੀ ਲਈ ਜਨਰਲ ਮੈਨੇਜਰ ਅਜੈ ਨੰਦਨ, ਆਰ.ਸੀ.ਐਫ. ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੱਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਨੇ ਕਿਹਾ ਕਿ ਪਹਿਲੇ ਜੀ.ਐਸ. ਰੇਲ ਡੱਬੇ ਦੇ ਨਿਰਮਾਣ ਤੋਂ ਲੈ ਕੇ ਹੁਣ ਤੱਕ ਆਰ.ਸੀ.ਐਫ. ਨੇ ਆਧੁਨਿਕ ਅਤੇ ਅਤਿ ਆਧੁਨਿਕ ਤਕਨੀਕ ਨਾਲ ਲੈਸ ਰੇਲ ਡੱਬਿਆਂ ਦੇ ਨਿਰਮਾਣ ਤੱਕ ਆਰ.ਸੀ.ਐਫ. ਨੇ ਲਗਾਤਾਰ ਬੁਲੰਦੀਆਂ ਨੂੰ ਛੂਹਿਆ ਹੈ | ਇਸ ਮੌਕੇ ਆਰ.ਸੀ.ਐਫ. ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਨਵਿਤਾ ਨੰਦਨ, ਰਾਈਟਸ ਦੇ ਟੈਕਨੀਕਲ ਡਾਇਰੈਕਟਰ ਡਾ. ਦੀਪਕ ਤਿ੍ਪਾਠੀ ਤੋਂ ਇਲਾਵਾ ਆਰ.ਸੀ.ਐਫ. ਦੇ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਪਿਛਲੀ ਖ਼ਬਰ ਸਾਲਾਨਾ ਜਾਗਰਣ ਸ਼ਰਧਾ ਪੂਰਵਕ ਕਰਵਾਇਆ ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।