27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭੁਲੱਥ ਵਿਖੇ ਸਾਈਂ ਲਾਡੀ ਸ਼ਾਹ ਦਾ ਜਨਮ ਦਿਨ ਮਨਾਇਆ

ਭੁਲੱਥ, 26 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਦੇ ਮੇਨ ਬਾਜ਼ਾਰ ਵਿਖੇ ਸ਼ਨੀ ਦੇਵ ਮੰਦਰ ਦੇ ਨਜ਼ਦੀਕ ਸਾਈਂ ਲਾਡੀ ਸ਼ਾਹ ਜੀ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਸੰਗਤਾਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸੇਵਾਦਾਰਾਂ ਵਲੋਂ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਸੇਵਾਵਾਂ ਨਿਭਾਈਆਂ ਗਈਆਂ ਅਤੇ ਸਮੁੱਚੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ | ਇਸ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਵੀ ਲਗਾਇਆ ਗਿਆ | ਦਿਨ ਭਰ ਸਮਾਗਮ ਵਾਲੇ ਸਥਾਨ ’ਤੇ ਧਾਰਮਿਕ ਮਾਹੌਲ ਬਣਿਆ ਰਿਹਾ | ਸ਼ਾਮ ਸਮੇਂ ਜਨਮ ਦਿਨ ਦੀ ਖ਼ੁਸ਼ੀ ਵਿਚ ਕੇਕ ਵੀ ਕੱਟਿਆ ਗਿਆ | ਸਮਾਗਮ ਦੇ ਅੰਤ ਵਿਚ ਪ੍ਰਬੰਧਕਾਂ ਵਲੋਂ ਪਹੁੰਚੀਆਂ ਸਮੂਹ ਸੰਗਤਾਂ ਅਤੇ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮਾਸਟਰ ਕੰਵਲਜੀਤ ਮੰਨਣ, ਪੰਡਿਤ ਰਤਨ ਲਾਲ ਸ਼ਰਮਾ, ਮੰਗਤ ਰਾਮ ਸ਼ਰਮਾ, ਦੀਪਕ ਕੁਮਾਰ, ਮੋਹਿਤ ਕੁਮਾਰ, ਗੁਰਦੀਪ ਬੱਬਰ, ਮਿਸਤਰੀ ਸੰਤੋਖ ਸਿੰਘ, ਹੈਪੀ ਸ਼ਰਮਾ, ਲੱਡੂ ਤੇ ਹੋਰ ਹਾਜ਼ਰ ਸਨ |

ਅਜੀਤ ਡੈਸਕ 27-09-2026

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਰਾਮਗੜ੍ਹੀਆ ਕਾਲਜ ਵਿਖੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਅਗਲੀ ਖ਼ਬਰ ਗੁਰੂ ਨਾਨਕਪੁਰਾ ’ਚ ਨੌਜਵਾਨ ਕੋਲੋਂ ਮੋਬਾਈਲ ਤੇ 3 ਹਜ਼ਾਰ ਰੁਪਏ ਖੋਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।