27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਿੰਡ ਬੂਲਪੁਰ ਵਿਖੇ 45 ਲੱਖ ਦੀ ਲਾਗਤ ਨਾਲ ਬਣਨ ਵਾਲੀ ਇੰਟਰਲਾਕ ਫਿਰਨੀ ਦਾ ਉਦਘਾਟਨ

ਤਲਵੰਡੀ ਚੌਧਰੀਆਂ, 26 ਸਤੰਬਰ (ਪਰਸਨ ਲਾਲ ਭੋਲਾ)-ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਰੰਗਲੇ ਪੰਜਾਬ ਦੇ ਸੁਪਨੇ ਨੂੰ ਸੱਚ ਕਰਦੇ ਹੋਏ ਸਿਹਤ ਤੇ ਸਿੱਖਿਆ ਦੀਆਂ ਸੇਵਾਵਾਂ ਨੂੰ ਵਧੀਆ ਬਣਾਉਣ ਦੇ ਨਾਲ ਨਾਲ ਹੁਣ ਪੰਜਾਬ ਦੀਆਂ ਲਿੰਕ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਨੇ ਬਲਵਿੰਦਰ ਸਿੰਘ ਥਿੰਦ ਸੀਨੀਅਰ ਆਪ ਆਗੂ, ਦਿਲਪ੍ਰੀਤ ਸਿੰਘ ਟੋਡਰਵਾਲ ਬਲਾਕ ਪ੍ਰਧਾਨ, ਸਰਪੰਚ ਸੁਖਵਿੰਦਰ ਸਿੰਘ ਸੌਂਦ ਸੀਨੀਅਰ ਆਪ ਆਗੂ, ਮਨਦੀਪ ਸਿੰਘ ਮਿੰਟੂ ਸੀਨੀਅਰ ਆਪ ਆਗੂ ਦੀ ਹਾਜ਼ਰੀ ਵਿਚ ਪਿੰਡ ਬੂਲਪੁਰ ਤੋਂ ਚੱਕ ਟੋਡਰਵਾਲ ਤੱਕ ਬਣਨ ਵਾਲੀ ਇੰਟਰਲਾਕ ਫਿਰਨੀ ਦਾ ਉਦਘਾਟਨ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਮੁੱਚੇ ਵਿਕਾਸ ਕਾਰਜਾਂ ਦੇ ਨਾਲ ਨਾਲ ਸਮੁੱਚੀਆਂ ਲਿੰਕ ਸੜਕਾਂ ਬਣ ਕੇ ਜਲਦ ਮੁਕੰਮਲ ਹੋਣਗੀਆਂ | ਇਸੇ ਲੜੀ ਤਹਿਤ ਹਲਕਾ ਸੁਲਤਾਨਪੁਰ ਲੋਧੀ ਦੀਆਂ ਵੀ ਸਭ ਸੜਕਾਂ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਹੋ ਚੁੱਕੀਆਂ ਹਨ | ਜਿਸ ਤਹਿਤ ਹੁਣ ਪਿੰਡਾਂ ਨੂੰ ਲੱਗਦੀਆਂ ਲਿੰਕ ਸੜਕਾਂ ਪੂਰੀ ਤਰ੍ਹਾਂ ਨਾਲ ਉੱਚ ਗੁਣਵੱਤਾ ਤੇ ਉੱਚ ਮਿਆਰ ਨਾਲ ਤਿਆਰ ਹੋਣਗੀਆਂ | ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਸੜਕ ਬਣਾਉਣ ਦੌਰਾਨ ਉਹ ਸੜਕ ਦੀ ਗੁਣਵੱਤਾ ਆਪ ਖ਼ੁਦ ਚੈੱਕ ਕਰਦੇ ਰਹਿਣ | ਉਨ੍ਹਾਂ ਕਿਹਾ ਕਿ ਜੇਕਰ ਸੜਕ ਜਾਂ ਫਿਰਨੀ ਵਿਚ ਵੀ ਕੋਈ ਵੀ ਘਟੀਆ ਮੈਟੀਰੀਅਲ ਜਾਂ ਊਣਤਾਈ ਪਾਈ ਜਾਂਦੀ ਹੈ ਤਾਂ ਉਸ ਸਬੰਧੀ ਸਰਕਾਰ ਦੇ ਧਿਆਨ ਵਿਚ ਜ਼ਰੂਰ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹੁਕਮਾਂ ਤਹਿਤ ਘਟੀਆ ਕੁਆਲਿਟੀ ਦੀ ਬਣੀ ਸੜਕ ਤੇ ਉੱਚ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਬੂਲਪੁਰ ਤੋਂ ਚੱਕ ਟੋਡਰਵਾਲ ਤੱਕ 500 ਮੀਟਰ ਦੀ ਬਣਨ ਵਾਲੀ ਇਸ ਫਿਰਨੀ ਤੇ ਲਗਭਗ 40 ਤੋਂ 45 ਲੱਖ ਰੁਪਏ ਦੀ ਲਾਗਤ ਆਵੇਗੀ | ਉਨ੍ਹਾਂ ਕਿਹਾ ਕਿ ਇਹ ਫਿਰਨੀ ਜਲਦ ਬਣ ਕੇ ਤਿਆਰ ਹੋ ਜਾਵੇਗੀ | ਇਸ ਤੋਂ ਪਹਿਲਾਂ ਗ੍ਰੰਥੀ ਸਿੰਘ ਵੱਲੋਂ ਵਿਕਾਸ ਕਾਰਜਾਂ ਨੂੰ ਸਫਲਤਾ ਪੂਰਵਕ ਸੰਪੰਨ ਕਰਾਉਣ ਲਈ ਅਰਦਾਸ ਕੀਤੀ ਗਈ | ਇਸ ਮੌਕੇ ਬਲਵਿੰਦਰ ਸਿੰਘ ਥਿੰਦ ਸੀਨੀਅਰ ਆਪ ਆਗੂ, ਸਰਪੰਚ ਦਲਜੀਤ ਕੌਰ ਬੂਲਪੁਰ,ਸੁਖਵਿੰਦਰ ਸਿੰਘ ਮਹਿਰੋਕ,ਦਿਲਪ੍ਰੀਤ ਸਿੰਘ ਟੋਡਰਵਾਲ ਬਲਾਕ ਪ੍ਰਧਾਨ, ਸਰਪੰਚ ਸੁਖਵਿੰਦਰ ਸਿੰਘ ਸੌਂਦ ਸੀਨੀਅਰ ਆਪ ਆਗੂ, ਮਨਦੀਪ ਸਿੰਘ ਮਿੰਟੂ ਸੀਨੀਅਰ ਆਪ ਆਗੂ ਗੁਰਮੁਖ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਨੰਬਰਦਾਰ ਗੁਰਸ਼ਰਨ ਸਿੰਘ,ਗੁਰਪ੍ਰੀਤ ਸਿੰਘ ਜੋਸਨ ਸੁਖਵਿੰਦਰ ਸਿੰਘ ਧੰਜੂ, ਕੇਵਲ ਸਿੰਘ ਪੰਚ, ਲਾਲ ਸਿੰਘ ਯੂ ਐੱਸ ਏ, ਸਰਵਣ ਸਿੰਘ ਚੰਦੀ, ਮਾਸਟਰ ਸੁਰਜੀਤ ਸਿੰਘ,ਲਖਵਿੰਦਰ ਸਿੰਘ ਮਹਿਰੋਕ,ਆਦਿ ਹਾਜ਼ਰ ਸਨ |

ਪਿੰਡ ਬੂਲਪੁਰ ਵਿਖੇ ਵਿਕਾਸ ਕਾਰਜਾਂ ਦੀ ਆਰੰਭਤਾ ਮੌਕੇ ਅਰਦਾਸ ਦੌਰਾਨ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਬਲਵਿੰਦਰ ਸਿੰਘ ਥਿੰਦ ਸੀਨੀਅਰ ਆਪ ਆਗੂ ਤੇ ਹੋਰ ਪਿੰਡ ਨਿਵਾਸੀ | ਤਸਵੀਰ: ਭੋਲਾ 27-09-2026

ਪਿਛਲੀ ਖ਼ਬਰ ਸ੍ਰੀ ਗਣੇਸ਼ ਮਹਾਂਉਤਸਵ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ-ਅਧਿਆਪਕ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।