27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪੁਲੀ ਨਜ਼ਦੀਕ ਹਾਈਵੇ ਅਥਾਰਿਟੀ ਵਲੋਂ ਲਗਾਈਆਂ ਲਾਈਟਾਂ

ਤੁਰੰਤ ਠੀਕ ਕੀਤੀਆਂ ਜਾਣ ਢਿਲਵਾਂ, 26 ਸਤੰਬਰ (ਪ੍ਰਵੀਨ ਕੁਮਾਰ)-ਮਿਆਣੀ ਬਾਕਰਪੁਰ ਦੇ ਨਾਲ ਪੈਂਦੀ ਜੀ ਟੀ ਰੋਡ ਦੇ ਦੋਨੋ ਤਰਫ਼ ਬਣੀਆਂ ਸਰਵਿਸ ਸੜਕਾਂ ਨਾਲ ਲੱਗੀਆਂ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਹੋਣ ਨਾਲ ਆਉਂਦੇ ਜਾਂਦੇ ਰਾਹਗੀਰਾਂ ਨੂੰ ਲੰਘਣ ਵੇਲੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਉਕਤ ਲਾਈਟਾਂ ਟੋਲ ਪਲਾਜ਼ਾ ਢਿਲਵਾਂ ਅਧੀਨ ਆਉਂਦੀਆਂ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਕੰਪਨੀ ਵਲੋਂ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ |ਉਨ੍ਹਾਂ ਕਿਹਾ ਕਿ ਮਿਆਣੀ ਬਾਕਰਪੁਰ ਸਮੇਤ ਲਾਗਲੇ ਪਿੰਡਾਂ ਦੇ ਵਸਨੀਕ ਵੀ ਉਕਤ ਸੜਕ ਤੋਂ ਲੰਘਦੇ ਹਨ ਤੇ ਲਾਈਟਾਂ ਬੰਦ ਹੋਣ ਨਾਲ ਪੁਲੀ ਨਜ਼ਦੀਕ ਲੰਘਣ ਵੇਲੇ ਵੱਡੀ ਪ੍ਰੇਸ਼ਾਨੀ ਆਉਂਦੀ ਹੈ |ਇਸ ਸਬੰਧੀ ਉਨ੍ਹਾਂ ਨੈਸ਼ਨਲ ਹਾਈਵੇ ਅਥਾਰਿਟੀ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਬੰਦ ਪਈਆਂ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ | ਗੰਢਵਾ ਵਿਖੇ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਫਗਵਾੜਾ 26 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਗੰਢਵਾਂ ਵਿਖੇ ‘ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ’ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਰਪੰਚ ਮਨਜੀਤ ਮਾਨ ਵਲੋਂ ਕੀਤਾ ਗਿਆ | ਇਸ ਦੌਰਾਨ ਅੱਖਾਂ ਦੇ ਡਾਕਟਰਾਂ ਦੀ ਟੀਮ ਨੇ ਲੋੜਵੰਦਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਪੰਚ ਰਾਜ ਰਾਣੀ, ਪੰਚ ਦਰਸ਼ਨਾ, ਪੰਚ ਰਾਣੀ, ਪੰਚ ਤੀਰਥ ਕੌਰ, ਪੰਚ ਹਰਵਿੰਦਰ ਕੁਮਾਰ, ਪੰਚ ਇਕਬਾਲ ਸਿੰਘ ਅਤੇ ਪੰਚ ਹਰਜੀਤ ਸਿੰਘ ਤੋਂ ਇਲਾਵਾ ਰੋਹਿਤ ਝੱਲੀ, ਸੀਤਲ ਰਾਮ, ਜਸਮੀਤ ਜੱਸੀ, ਸਤੀਸ਼ ਕੁਮਾਰ, ਰਮਨਦੀਪ, ਮਨਜਿੰਦਰ ਕੁਮਾਰ, ਡਾ. ਪਰਮਜੀਤ, ਅਸ਼ੋਕ ਕੁਮਾਰ, ਰਾਮਜੀ, ਕੁਲਵਿੰਦਰ ਕੌਰ, ਰੇਨੂੰ ਮਾਨ, ਜਸਵਿੰਦਰ ਕੁਮਾਰ, ਭਾਈ ਜਸਪਾਲ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ | ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਬਰਾਮਦ ਕਪੂਰਥਲਾ, 26 ਸਤੰਬਰ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਤਿੰਨ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਤਿੰਨ ਮੋਬਾਈਲ ਫ਼ੋਨ ਬਰਾਮਦ ਹੋਏ ਜਿਸ ਤਹਿਤ ਹਵਾਲਾਤੀ ਰਾਜਵਿੰਦਰ ਸਿੰਘ ਵਾਸੀ ਪਿੰਡ ਬੂਟਾਂ, ਸ਼ਾਮ ਸੁੰਦਰ ਵਾਸੀ ਟਾਂਡਾ ਅਤੇ ਜਸਬੀਰ ਸਿੰਘ ਵਾਸੀ ਲੱਖਣ ਖੋਲੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਹੋਰ ਪੱੁਛਗਿੱਛ ਕੀਤੀ ਜਾਵੇਗੀ |

ਅਜੀਤ ਡੈਸਕ 27-09-2026

ਪਿਛਲੀ ਖ਼ਬਰ ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ’ਚ ਫਰੈਸ਼ਰ ਪਾਰਟੀ ਕਰਵਾਈ ਅਗਲੀ ਖ਼ਬਰ ਭੁਲੱਥ ’ਚ ਪੰਜ ਵਿਅਕਤੀਆਂ ਖ਼ਿਲਾਫ਼ ਦਰਜ ਮਾਮਲੇ ਨੂੰ ਲੈ ਕੇ ਖਹਿਰਾ ਵਲੋਂ ਪੁਲਿਸ ਕਾਰਵਾਈ ਦੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।