28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਾਈਂ ਗੁਲਾਮ ਸ਼ਾਹ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ

ਸੁਲਤਾਨਪੁਰ ਲੋਧੀ, 26 ਸਤੰਬਰ (ਨਰੇਸ਼ ਹੈਪੀ)-ਸਾਈਂ ਗੁਲਾਮ ਸ਼ਾਹ ਜੀ ਉਰਫ਼ ਲਾਡੀ ਸ਼ਾਹ ਦਾ ਜਨਮ ਦਿਹਾੜਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਰਜਿ: ਸੁਲਤਾਨਪੁਰ ਲੋਧੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਭਾਰਾ ਮਲ ਮੰਦਰ ਵਿਖੇ ਅੱਜ 27 ਸਤੰਬਰ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਨੇ ਦੱਸਿਆ ਕਿ ਸ਼ਾਮ 7 ਵਜੇ ਦਰਬਾਰ ਦੇ ਕੇ ਕੱਟਣ ਦੀ ਰਸਮ ਹੋਵੇਗੀ | ਇਸ ਮੌਕੇ ਲੱਖੀ ਬਾਈ ਬਰਨਾਲੇ ਵਾਲੇ ਦਰਬਾਰ ਤੇ ਨਤਮਸਤਕ ਹੋਣਗੇ | ਉਨ੍ਹਾਂ ਦੱਸਿਆ ਕਿ ਉਪਰੰਤ ਭਾਰਾ ਮਲ ਮੰਦਰ ਵਿਖੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਰੋਸ਼ਨ ਪਿ੍ੰਸ ਤਾਰਿਕ ਹੁਸੈਨ ਅਤੇ ਸਿਟੀਜ਼ ਲੁਧਿਆਣਾ ਦਰਬਾਰ ਤੇ ਹਾਜ਼ਰੀਆਂ ਭਰਨਗੇ | ਉਨ੍ਹਾਂ ਦੱਸਿਆ ਕਿ ਸਾਈਂ ਗੁਲਾਮ ਸ਼ਾਹ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਸਾਰਾ ਦਿਨ ਬਾਬਾ ਜੀ ਦਾ ਅਟੁੱਟ ਭੰਡਾਰਾ ਵਰਤਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਲਾਲਾਂ ਵਾਲਾ ਪੀਰ ਦਾ ਦਰਬਾਰ ਅਤੇ ਭਾਰਾ ਮਲ ਮੰਦਰ ਨੂੰ ਸੁੰਦਰ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ | ਇਸ ਮੌਕੇ ਉਨ੍ਹਾਂ ਨਾਲ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਰਾਜ ਮੋਹਨ ਪੁਰੀ, ਪ੍ਰਧਾਨ ਵਰੁਣ ਸ਼ਰਮਾ, ਸੇਵਾਦਾਰ ਦਰਸ਼ਨ ਲਾਲ, ਸੱਤ ਪਾਲ ਅਰੋੜਾ ਪ੍ਰਧਾਨ ਕਰਿਆਨਾ ਯੂਨੀਅਨ, ਡਿੰਪਲ ਟੰਡਨ, ਲਕਸ਼ਮੀ ਨੰਦਨ, ਕਰਨ ਸਹਿਗਲ, ਕਾਨਵ ਧੀਰ, ਭੁਵਨੇਸ਼ ਨਈਅਰ, ਸਾਈਮਨ ਅਰੋੜਾ, ਜਤਿਨ ਚੌਧਰੀ, ਨਰੇਸ਼ ਕੁਮਾਰ, ਸਿਮਰਨਜੀਤ ਸੰਧੂ, ਦੀਪਕ ਸ਼ਰਮਾ, ਅਖਿਲ ਕੁਮਾਰ ਆਦਿ ਵੀ ਹਾਜ਼ਰ ਸਨ |

ਅਜੀਤ ਡੈਸਕ 27-09-2026

ਪਿਛਲੀ ਖ਼ਬਰ ਭੁਲੱਥ ’ਚ ਪੰਜ ਵਿਅਕਤੀਆਂ ਖ਼ਿਲਾਫ਼ ਦਰਜ ਮਾਮਲੇ ਨੂੰ ਲੈ ਕੇ ਖਹਿਰਾ ਵਲੋਂ ਪੁਲਿਸ ਕਾਰਵਾਈ ਦੀ ਨਿਖੇਧੀ ਅਗਲੀ ਖ਼ਬਰ ਦਾਊਦਪੁਰ ਸੁਸਾਇਟੀ ਵਿਖੇ ਕਿਸਾਨਾਂ ਨੂੰ ਸਰ੍ਹੋਂ ਦੀ ਖੇਤੀ ਅਪਣਾਉਣ ਅਤੇ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।