27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੜਕ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਕੌਂਸਲਰ ਤੇ ਡਾਕਟਰ ਸਮੇਤ 5 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਭੁਲੱਥ, 26 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਤੋਂ ਨਡਾਲਾ ਪੁਲ ਦੇ ਨੇੜੇ ਚੱਲ ਰਹੇ ਸੜਕ ਨਿਰਮਾਣ ਦੇ ਸਰਕਾਰੀ ਕੰਮ ’ਚ ਵਿਘਨ ਪਾਉਣ, ਛੇੜਛਾੜ ਕਰਨ ਅਤੇ ਭੰਨ-ਤੋੜ ਕਰਨ ਦੇ ਦੋਸ਼ ਹੇਠ ਸਥਾਨਕ ਪੁਲਿਸ ਵਲੋਂ ਇੱਕ ਕੌਂਸਲਰ ਅਤੇ ਡਾਕਟਰ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭੁਲੱਥ ਨੇ ਪੁਲਿਸ ਕੋਲ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਭੁਲੱਥ ਤੋਂ ਨਡਾਲਾ ਪੁਲ ਦੇ ਨਜ਼ਦੀਕ ਸੜਕ ਬਣਾਉਣ ਦਾ ਸਰਕਾਰੀ ਕੰਮ ਚੱਲ ਰਿਹਾ ਸੀ | ਇਸੇ ਦੌਰਾਨ ਉਕਤ ਮੁਲਜ਼ਮਾਂ ਵਲੋਂ ਇਕੱਠੇ ਹੋ ਕੇ ਸੜਕ ਦੇ ਨਿਰਮਾਣ ਕਾਰਜ ’ਚ ਦਖ਼ਲਅੰਦਾਜ਼ੀ ਕੀਤੀ ਗਈ ਅਤੇ ਉੱਥੇ ਬਣ ਰਹੀ ਸੜਕ ਦੇ ਕੰਮ ਨਾਲ ਭੰਨ-ਤੋੜ (ਛੇੜ-ਛਾੜ) ਕੀਤੀ ਗਈ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਈ ਗਈ | ਜਿਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਰਮਨ ਬੱਬਰ (ਐਮ. ਸੀ.)

ਅਜੀਤ ਡੈਸਕ 27-09-2026
ਭੁਲੱਥ, 26 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਤੋਂ ਨਡਾਲਾ ਪੁਲ ਦੇ ਨੇੜੇ ਚੱਲ ਰਹੇ ਸੜਕ ਨਿਰਮਾਣ ਦੇ ਸਰਕਾਰੀ ਕੰਮ ’ਚ ਵਿਘਨ ਪਾਉਣ, ਛੇੜਛਾੜ ਕਰਨ ਅਤੇ ਭੰਨ-ਤੋੜ ਕਰਨ ਦੇ ਦੋਸ਼ ਹੇਠ ਸਥਾਨਕ ਪੁਲਿਸ ਵਲੋਂ ਇੱਕ ਕੌਂਸਲਰ ਅਤੇ ਡਾਕਟਰ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭੁਲੱਥ ਨੇ ਪੁਲਿਸ ਕੋਲ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਭੁਲੱਥ ਤੋਂ ਨਡਾਲਾ ਪੁਲ ਦੇ ਨਜ਼ਦੀਕ ਸੜਕ ਬਣਾਉਣ ਦਾ ਸਰਕਾਰੀ ਕੰਮ ਚੱਲ ਰਿਹਾ ਸੀ | ਇਸੇ ਦੌਰਾਨ ਉਕਤ ਮੁਲਜ਼ਮਾਂ ਵਲੋਂ ਇਕੱਠੇ ਹੋ ਕੇ ਸੜਕ ਦੇ ਨਿਰਮਾਣ ਕਾਰਜ ’ਚ ਦਖ਼ਲਅੰਦਾਜ਼ੀ ਕੀਤੀ ਗਈ ਅਤੇ ਉੱਥੇ ਬਣ ਰਹੀ ਸੜਕ ਦੇ ਕੰਮ ਨਾਲ ਭੰਨ-ਤੋੜ (ਛੇੜ-ਛਾੜ) ਕੀਤੀ ਗਈ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਈ ਗਈ | ਜਿਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਰਮਨ ਬੱਬਰ (ਐਮ.ਸੀ.), ਸੁਰਿੰਦਰ ਕੁਮਾਰ (ਡਾਕਟਰ), ਸੰਨੀ ਸਹਿਗਲ, ਪਰਦੀਪ ਘਈ ਅਤੇ ਸੰਨੀ ਦੱਤਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਐੱਨ.ਐੱਸ.ਐਸ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਪਿੰਡ ਗਗੜੇਵਾਲ ਦੀਆਂ ਸੰਗਤਾਂ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।