24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਹਾਂ ਮੰਡਲੇਸ਼ਵਰ ਸੁਆਮੀ ਪੂਰਨਾ ਨੰਦ ਨੇ ਚੋਲਾ ਤਿਆਗਿਆ ਸੰਤਾਂ ਤੇ ਸੰਗਤਾਂ ਨੇ ਸੰਤਾਂ ਦੀ ਮ੍ਰਿਤਕ ਦੇਹ ਨੂੰ ਲਵਾਈ ਸਮਾਧੀ

ਹੁਸੈਨਪੁਰ, 23 ਸਤੰਬਰ (ਤਰਲੋਚਨ ਸਿੰਘ ਸੋਢੀ)-ਸੰਨਿਆਸ ਆਸ਼ਰਮ ਕਾਹਲਵਾਂ ਦੇ ਮੁੱਖ ਸੇਵਾਦਾਰ ਸਵਾਮੀ ਪੂਰਨਾ ਨੰਦ ਸਰਸਵਤੀ ਮਹਾਰਾਜ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਹੋਇਆਂ ਆਪਣਾ ਚੋਲਾ ਤਿਆਗ ਗਏ | ਇਸ ਦੌਰਾਨ ਸੰਤ ਸਮਾਜ ਦੀਆਂ ਧਾਰਮਿਕ ਅੰਤਿਮ ਰੀਤਾਂ ਅਤੇ ਰਸਮਾਂ ਤਹਿਤ ਸੰਤ ਸਮਾਜ ਅਤੇ ਸੇਵਾਦਾਰਾਂ ਵਲੋਂ ਸੰਤ ਜੀ ਦੀ ਮਿ੍ਤਕ ਦੇਹ ਨੂੰ ਸਮਾਧੀ ਦਿੱਤੀ ਗਈ | ਸਵਾਮੀ ਪੂਰਨ ਨੰਦ ਦੇ ਅੰਤਿਮ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਸੰਤਾਂ, ਸੰਗਤਾਂ ਤੇ ਸ਼ਰਧਾਲੂ ਵਿਸ਼ੇਸ਼ ਤੌਰ ’ਤੇ ਸਵਾਮੀ ਪ੍ਰਕਾਸ਼ਾ ਨੰਦ ਸਰਸਵਤੀ ਸੰਨਿਆਸ ਆਸ਼ਰਮ ਕਾਹਲਵਾਂ ਵਿਖੇ ਪਹੁੰਚੇ | ਸੁਆਮੀ ਸੰਤ ਪੂਰਨਾ ਨੰਦ ਦੀ ਮਿ੍ਤਕ ਦੇਹ ਨੂੰ ਸਮਾਧੀ ਦੇਣ ਸਮੇਂ ਹੋਰਨਾਂ ਤੋਂ ਇਲਾਵਾ ਆਸ਼ਰਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਭ ਚੰਦ ਥਿੱਗਲੀ, ਸਵਾਮੀ ਪ੍ਰਦੀਪਾ ਨੰਦ, ਸਾਬਕਾ ਡੀ. ਆਈ.

ਅਜੀਤ ਡੈਸਕ 24-09-2026
ਹੁਸੈਨਪੁਰ, 23 ਸਤੰਬਰ (ਤਰਲੋਚਨ ਸਿੰਘ ਸੋਢੀ)-ਸੰਨਿਆਸ ਆਸ਼ਰਮ ਕਾਹਲਵਾਂ ਦੇ ਮੁੱਖ ਸੇਵਾਦਾਰ ਸਵਾਮੀ ਪੂਰਨਾ ਨੰਦ ਸਰਸਵਤੀ ਮਹਾਰਾਜ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਹੋਇਆਂ ਆਪਣਾ ਚੋਲਾ ਤਿਆਗ ਗਏ | ਇਸ ਦੌਰਾਨ ਸੰਤ ਸਮਾਜ ਦੀਆਂ ਧਾਰਮਿਕ ਅੰਤਿਮ ਰੀਤਾਂ ਅਤੇ ਰਸਮਾਂ ਤਹਿਤ ਸੰਤ ਸਮਾਜ ਅਤੇ ਸੇਵਾਦਾਰਾਂ ਵਲੋਂ ਸੰਤ ਜੀ ਦੀ ਮਿ੍ਤਕ ਦੇਹ ਨੂੰ ਸਮਾਧੀ ਦਿੱਤੀ ਗਈ | ਸਵਾਮੀ ਪੂਰਨ ਨੰਦ ਦੇ ਅੰਤਿਮ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਸੰਤਾਂ, ਸੰਗਤਾਂ ਤੇ ਸ਼ਰਧਾਲੂ ਵਿਸ਼ੇਸ਼ ਤੌਰ ’ਤੇ ਸਵਾਮੀ ਪ੍ਰਕਾਸ਼ਾ ਨੰਦ ਸਰਸਵਤੀ ਸੰਨਿਆਸ ਆਸ਼ਰਮ ਕਾਹਲਵਾਂ ਵਿਖੇ ਪਹੁੰਚੇ | ਸੁਆਮੀ ਸੰਤ ਪੂਰਨਾ ਨੰਦ ਦੀ ਮਿ੍ਤਕ ਦੇਹ ਨੂੰ ਸਮਾਧੀ ਦੇਣ ਸਮੇਂ ਹੋਰਨਾਂ ਤੋਂ ਇਲਾਵਾ ਆਸ਼ਰਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਭ ਚੰਦ ਥਿੱਗਲੀ, ਸਵਾਮੀ ਪ੍ਰਦੀਪਾ ਨੰਦ, ਸਾਬਕਾ ਡੀ. ਆਈ. ਜੀ. ਤੁਲਸੀ ਰਾਮ, ਭਜਨਾ ਰਾਮ, ਲੱਖੀ ਥਿੱਗਲੀ, ਜੋਧਾ ਜਲੰਧਰ, ਕੁਲਵੰਤ ਰਾਏ ਭੱਲਾ, ਸਤਨਾਮ ਸਿੰਘ ਸੋਢੀ ਖੈੜਾ, ਪ੍ਰਵੀਨ ਸ਼ਰਮਾ ਭੁਲਾਣਾ, ਪੰਡਿਤ ਰਾਮ ਲਾਲ ਭੁਲਾਣਾ, ਰਕੇਸ਼ ਕੁਮਾਰ ਨੀਟੂ ਭਾਜਪਾ ਆਗੂ, ਸਾਬਕਾ ਸਰਪੰਚ ਰਜਨੀਸ਼ ਕੁਮਾਰ ਚੂਹੜ, ਸਰਪੰਚ ਬਲਵਿੰਦਰ ਸਿੰਘ ਕਾਹਲਵਾਂ, ਨੰਬਰਦਾਰ ਨਿਰਮਲ ਸਿੰਘ, ਨੰਬਰਦਾਰ ਜੋਗਿੰਦਰ ਸਿੰਘ, ਪਾਲ ਸਿੰਘ ਨੰਬਰਦਾਰ, ਸਰਬਜੀਤ ਸਿੰਘ, ਮਨੀ ਸ਼ਰਮਾ, ਸੁਰਿੰਦਰ ਖੀਵਾ, ਬਿ੍ਜ ਮੋਹਨ ਸ਼ਰਮਾ, ਦੀਪਾ ਪੰਡਿਤ, ਬਿੱਲੂ ਪੰਡਿਤ, ਐਮ.ਸੀ. ਕੁਲਜੀਤ ਥਿੰਦ, ਡਾ. ਪ੍ਰੇਮ, ਡਾ. ਕੁਲਦੀਪ ਰਾਏ, ਤਿਲਕ ਰਾਜ ਸੂਦ, ਭਾਜਪਾ ਆਗੂ ਦੀਪਾ, ਅਸ਼ੋਕ ਕੁਮਾਰ ਬਲੇਰ ਖ਼ਾਨਪੁਰ, ਪ੍ਰਦੀਪ ਕੁਮਾਰ, ਰਜਿੰਦਰ ਕਾਲੀਆ, ਤੀਰਥ ਰਾਮ, ਪੰਡਿਤ ਬਲਰਾਮ, ਵਿੱਕੀ ਕਾਲਾ ਸੰਘਿਆਂ, ਛਿੰਦਾ ਬਾਬਾ ਖੀਵਾ, ਜੱਸਾ ਰਹੀਮਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵੱਡੇ ਆਗੂਆਂ ਦੇ ਚੱਕਰ ’ਚ ਪੈ ਕੇ ਨੌਜਵਾਨ ਆਪਣਾ ਭਵਿੱਖ ਬਰਬਾਦ ਨਾ ਕਰਨ-ਸੌਰਵ ਖੁੱਲਰ ਅਗਲੀ ਖ਼ਬਰ ਗਲਤ ਅਨਸਰ ਜਾਂ ਬਿਨਾਂ ਨੰਬਰੀ ਮੋਟਰਸਾਈਕਲ ਦਿਖਾਈ ਦੇਣ ਤਾਂ ਇਸ ਦੀ ਸੂਚਨਾ ਥਾਣੇ ਦਿਓ-ਥਾਣਾ ਮੁਖੀ ਜਸਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।