24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਐਸ.ਐਨ.ਏ. ਸਪਰਸ਼ ਸਕੀਮ ਨੇ ਅਧਿਆਪਕਾਂ ਨੂੰ ਕੀਤਾ ਪ੍ਰੇਸ਼ਾਨ-ਮਾਸਟਰ ਕੇਡਰ ਯੂਨੀਅਨ ਵਲੋਂ ਨਾਅਰੇਬਾਜ਼ੀ

ਸੁਲਤਾਨਪੁਰ ਲੋਧੀ, 22 ਸਤੰਬਰ (ਪ. ਪ.)

ਅਜੀਤ ਡੈਸਕ 23-09-2026
ਸੁਲਤਾਨਪੁਰ ਲੋਧੀ, 22 ਸਤੰਬਰ (ਪ.ਪ.)-ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਤੇ ਪੰਜਾਬ ਸੁਬਾਰਡੀਨੇਟ ਫੈੱਡਰੇਸ਼ਨ ਦੇ ਸੂਬਾ ਆਗੂ ਧਰਮਿੰਦਰ ਮੱਲੀ ਨੇ ਕਿਹਾ ਕਿ ਮਿਡ-ਡੇ-ਮੀਲ ਦੀ ਨਵੀਂ ਸਕੀਮ ਨੇ ਅਧਿਆਪਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ | ਮਹਿੰਗਾਈ ਦੇ ਜਮਾਨੇ ਵਿਚ ਬਿਨਾਂ ਪੈਸਿਆਂ ਤੋਂ ਬਿਨਾਂ ਮਿਡ-ਡੇ-ਮੀਲ ਸਕੂਲਾਂ ਵਿਚ ਚਲਾਉਣਾ ਬਹੁਤ ਔਖਾ ਹੈ | ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਸਕੂਲਾਂ ਵਿਚ ਬਜਟ ਤਾਂ ਮੁਹੱਈਆ ਕੀਤਾ ਗਿਆ ਹੈ, ਪਰ ਮਿਡ-ਡੇ-ਮੀਲ ਸਕੀਮ ਦੇ ਪੈਸੇ ਕਢਾਉਣੇ ਅਧਿਆਪਕਾਂ ਲਈ ਬਹੁਤ ਔਖੇ ਹਨ | ਐਸ.ਐਨ.ਏ. ਸਪਰਸ਼ ਸਕੀਮ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਹੈ ਤੇ ਅਧਿਆਪਕਾਂ ਦੇ ਵੱਸ ਤੋਂ ਬਾਹਰ ਹੈ | ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਡ ਡੇ ਮੀਲ ਦੀ ਰਾਸ਼ੀ ਸੁਖਾਲੇ ਤਰੀਕੇ ਨਾਲ ਕਢਵਾਉਣ ਦੀ ਵਿਵਸਥਾ ਕੀਤੀ ਜਾਵੇ | ਅਧਿਆਪਕਾਂ ਦੀਆਂ ਡਿਊਟੀਆਂ ਬੀ.ਐਲ.ਓ., ਮਾਸਟਰ ਟਰੇਨਰ ਅਤੇ ਹੋਰ ਸਾਰੀਆਂ ਸਕੀਮਾਂ ਵਿਚ ਲੱਗੀਆਂ ਹੋਈਆਂ ਹਨ, ਜਿਸ ਕਰਕੇ ਸਕੂਲਾਂ ਦੀ ਵਿਵਸਥਾ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਿਲ ਹੈ | ਇਸ ਮੌਕੇ ਸੁਰਜੀਤ ਸਿੰਘ, ਗੁਰਦੇਵ ਸਿੰਘ, ਸੰਦੀਪ ਦੁਰਗਾਪੁਰ, ਪੰਕਜ ਧੀਰ, ਗੁਰਵਿੰਦਰ ਸਿੰਘ, ਜਤਿੰਦਰ ਸਿੰਘ, ਹਰੀਸ਼ ਕੁਮਾਰ, ਗੁਰਦੇਵ ਸਿੰਘ ਡੱਲਾ, ਸੰਦੀਪ ਸਿੰਘ, ਲੈਕਚਰਾਰ ਸੁਰਜੀਤ ਸਿੰਘ, ਸੁਖਚੈਨ ਸਿੰਘ ਬੱਧਨ, ਅਸ਼ਵਨੀ ਕੁਮਾਰ, ਕੁਲਦੀਪ ਠਾਕੁਰ, ਦਲਬੀਰ ਸਿੰਘ ਡੱਲਾ, ਜਗਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੁਲੱਥ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ 2 ਪੀ.ਸੀ.ਆਰ. ਮੋਟਰਸਾਈਕਲ ਤੇ ਦੋ ਐਕਟਿਵਾ ਸ਼ਹਿਰ ਦੀ ਗਸ਼ਤ ਲਈ ਰਵਾਨ... ਅਗਲੀ ਖ਼ਬਰ ਅੱਜ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਵਿਸ਼ਵ ਪੰਜਾਬੀ ਦਿਵਸ ਦੇ ਤੌਰ ’ਤੇ ਮਨਾਏਗੀ ਅਕਾਲ ਅਕੈਡਮੀ ਇੰਟਰਨੈਸ਼ਨਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।