24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਭੁਲੱਥ, 22 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ ਤੇ ਮਜ਼ਦੂਰ ਆਗੂ ਅਬਦੇਸ਼ ਯਾਦਵ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਮਜ਼ਦੂਰ ਆਗੂ ਕਾਮਰੇਡ ਬਚਨ ਸਿੰਘ ਯਾਦਵ ਉਚੇਚੇ ਤੌਰ ’ਤੇ ਪੁੱਜੇ | ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਮਜ਼ਦੂਰ ਆਗੂਆਂ ਨੇ ਵੱਧ ਰਹੀ ਮਹਿੰਗਾਈ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦਿਨੋਂ ਦਿਨ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੇ ਭਾਅ ਵੱਧ ਰਹੇ ਹਨ, ਜਿਸ ਕਰਕੇ ਮਹਿੰਗਾਈ ਦੀ ਮਾਰ ਮਜ਼ਦੂਰ ਵਰਗ ਨੂੰ ਝੱਲਣੀ ਪੈ ਰਹੀ ਹੈ | ਮਜ਼ਦੂਰ ਆਗੂ ਅਬਦੇਸ਼ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਕਿ ਮਜ਼ਦੂਰਾਂ ਵਾਸਤੇ ਕਸਬਿਆਂ ਅੰਦਰ ਸ਼ੈੱਡ ਤੇ ਵਾਸ਼ਰੂਮ ਦਾ ਨਿਰਮਾਣ ਕੀਤਾ ਜਾਵੇਗਾ, ਲੇਕਿਨ ਅਜੇ ਤੱਕ ਇਹ ਮਸਲਾ ਹੱਲ ਨਹੀਂ ਹੋਇਆ | ਮੀਟਿੰਗ ਦੌਰਾਨ ਮਜ਼ਦੂਰ ਆਗੂ ਕਾਮਰੇਡ ਬਚਨ ਸਿੰਘ ਯਾਦਵ ਨੇ ਕਿਹਾ ਕਿ ਪਿੰਡਾਂ ਕਸਬਿਆਂ ਅੰਦਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਮਜ਼ਦੂਰ ਲੋਕਾਂ ਨੂੰ ਯੂਨੀਅਨ ਨਾਲ ਜੋੜਿਆ ਜਾਵੇਗਾ | ਇਸ ਮੌਕੇ ਸੰਤੋਸ਼ ਕੁਮਾਰ ਯਾਦਵ, ਸ਼ੰਕਰ ਸ਼ਾਹ, ਸੁਮਨ ਯਾਦਵ, ਸੰਤੋਸ਼, ਸਾਬੂ ਯਾਦਵ, ਵਿਨੋਦ ਕੁਮਾਰ ਮਹਿਤਾ, ਮਨੋਜ ਕੁਮਾਰ, ਹਰਜਿੰਦਰ ਸਿੰਘ, ਸਪੇਲਾ ਕੁਮਾਰ ਯਾਦਵ, ਸ਼ੰਕਰ ਸ਼ਾਹ, ਸੁਮਨ ਯਾਦਵ, ਅਰਮਾਨ ਪਾਲ ਤੇ ਹੋਰ ਮਜ਼ਦੂਰ ਸਾਥੀ ਹਾਜ਼ਰ ਸਨ |

ਅਜੀਤ ਡੈਸਕ 23-09-2026

ਪਿਛਲੀ ਖ਼ਬਰ ਨੰਬਰਦਾਰਾਂ ਦੇ ਹੱਕਾਂ ਲਈ 643 ਯੂਨੀਅਨ ਨੇ ਮੁੜ ਵਿੱਢੀ ਜੱਦੋ-ਜਹਿਦ-ਡੀ.ਸੀ. ਫ਼ਰੀਦਕੋਟ ਨੂੰ ਮੰਗ ਪੱਤਰ ਸੌਂਪਿਆ 5 ਅਕਤੂਬ... ਅਗਲੀ ਖ਼ਬਰ ਭਾਜਪਾ ਵਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਪੰਜਾਬ ਯਾਤਰਾ 28 ਨੂੰ ਕਪੂਰਥਲਾ ਪੁੱਜੇਗੀ-ਖੋਜੇਵਾਲ ਜ਼ਿਲ੍ਹਾ ਪ੍ਰਧਾਨ ਚੇਤਨ ਸੂਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।