24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਰਕਾਰ ਦੇ ਵਿਕਾਸ ਦਾਅਵਿਆਂ ’ਤੇ ਸਵਾਲ, ਮਾਡਲ ਟਾਊਨ ਵਾਸੀਆਂ ਨੇ ਆਪਣੇ ਖ਼ਰਚੇ ’ਤੇ ਬਣਵਾਈ ਸੜਕ

ਫਗਵਾੜਾ, 21 ਸਤੰਬਰ (ਹਰਜੋਤ ਸਿੰਘ ਚਾਨਾ)-ਰੋਟਰੀ ਕਲੱਬ ਆਫ਼ ਫਗਵਾੜਾ ਜੈਮਸ ਦੀ 6ਵੀਂ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਨੀਲ ਚਮ ਦੀ ਪ੍ਰਧਾਨਗੀ ਹੇਠ ਦੀ ਗ੍ਰੈਂਡ ਅੰਬੈਸਡਰ ਹੋਟਲ ਰੇਲਵੇ ਰੋਡ ਵਿਖੇ ਕਰਵਾਈ ਗਈ | ਮੀਟਿੰਗ ਦੌਰਾਨ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਭਵਿੱਖ ‘ਚ ਵੀ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਨਰ ਸੇਵਾ, ਨਾਰਾਇਣ ਸੇਵਾ ਪ੍ਰੋਜੈਕਟ ਤਹਿਤ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਲੰਗਰ ਲਗਾ ਕੇ ਵਾਤਾਵਰਣ ਪ੍ਰੇਮੀਆਂ ਨੂੰ ਬੂਟੇ ਵੰਡੇ ਗਏ | ਇਸ ਤੋਂ ਇਲਾਵਾ ਹੋਰ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ‘ਤੇ ਵੀ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਮਾਨਵਦੀਪ ਸਿੰਘ ਗਰੋਵਰ ਤੇ ਗੁਰਜੋਤ ਕੌਰ ਗਰੋਵਰ ਨੂੰ ਰੋਟਰੀ ਕਲੱਬ ਆਫ਼ ਫਗਵਾੜਾ ਜੈਮਸ ਵੱਲੋਂ ‘ਪ੍ਰਾਈਡ ਆਫ਼ ਫਗਵਾੜਾ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸੁਪਰਲਿਵਿੰਗ ਐਪ ਰਾਹੀਂ ਮਾਨਵਦੀਪ ਸਿੰਘ ਗਰੋਵਰ ਤੇ ਗੁਰਜੋਤ ਕੌਰ ਗਰੋਵਰ ਵੱਲੋਂ ਸਿਹਤ ਜਾਗਰੂਕਤਾ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ | ਇਸ ਦੌਰਾਨ ਵਿਚਾਰ ਰੱਖਦਿਆਂ ਕਲੱਬ ਦੇ ਸਾਰਜੈਂਟ ਏਟ ਆਰਮਸ ਰੋਟੇਰੀਅਨ ਸੁਖਬੀਰ ਸਿੰਘ ਕਿੰਨੜਾ ਨੇ ਕਿਹਾ ਕਿ ਲੋਕਾਂ ਨੂੰ ਮਹਿਲਾਵਾਂ ਦੀ ਸਿਹਤ, ਬਿਮਾਰੀਆਂ ਤੋਂ ਬਚਾਅ ਤੇ ਸਿਹਤਮੰਦ ਜੀਵਨ ਸ਼ੈਲੀ ਸਬੰਧੀ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀਆਂ ਅਜਿਹੀਆਂ ਪਹਿਲਕਦਮੀਆਂ ਸਮਾਜ ਲਈ ਬੇਹੱਦ ਲਾਹੇਵੰਦ ਹਨ | ਇਸ ਮੌਕੇ ਰੋਟੇਰੀਅਨ ਗੁਰਮੀਤ ਸਿੰਘ ਸੱਚਰ, ਰੋਟੇਰੀਅਨ ਦੀਪਕ ਗੁਪਤਾ, ਰੋਟੇਰੀਅਨ ਪਰਮਿੰਦਰ ਸਿੰਘ ਤੋਂ ਇਲਾਵਾ ਅਮਿੰਦਰਪ੍ਰੀਤ ਕੌਰ ਰੂਬੀ ਆਦਿ ਹਾਜ਼ਰ ਸਨ |

ਅਜੀਤ ਡੈਸਕ 23-09-2026

ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬੋਧਿਕ ਸੰਪਦਾ ਅਧਿਕਾਰਾਂ ਸੰਬੰਧੀ ਕਰਵਾਇਆ ਗਿਆ ਜਾਗਰੂਕਤਾ ਲੈਕਚਰ ਡੀਨ ਰਿਸਰਚ ਡਾ. ਨਵਲੀਨ... ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।