22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ’ਚ ਅਪਰਾਧੀਆਂ ਦੇ ਹੌਸਲੇ ਬੁਲੰਦ, ਪੁਲਿਸ ਤੇ ਆਮ ਲੋਕ ਵੀ ਸੁਰੱਖਿਅਤ ਨਹੀਂ-ਅਰੁਣ ਖੋਸਲਾ

ਫਗਵਾੜਾ, 21 ਸਤੰਬਰ (ਚਾਨਾ)-ਪੰਜਾਬ ‘ਚ ਕਤਲ, ਗੋਲੀਬਾਰੀ, ਗੈਂਗਵਾਰ, ਨਸ਼ਾ ਤਸਕਰੀ ਤੇ ਹਥਿਆਰਾਂ ਨਾਲ ਸਬੰਧਿਤ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਸਾਬਕਾ ਮੇਅਰ ਤੇ ਭਾਜਪਾ ਆਗੂ ਅਰੁਣ ਖੋਸਲਾ ਨੇ ਸੂਬੇ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਉਠਾਏ ਹਨ | ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਪੁਲਿਸ ਦਾ ਡਰ ਨਹੀਂ ਰਿਹਾ ਤੇ ਆਮ ਲੋਕ ਵੀ ਆਪਣੇ ਘਰਾਂ ‘ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ | ਖੋਸਲਾ ਨੇ ਅੰਮਿ੍ਤਸਰ ‘ਚ ਡਿਊਟੀ ਦੌਰਾਨ ਏ. ਐਸ.

ਅਜੀਤ ਡੈਸਕ 22-09-2026
ਫਗਵਾੜਾ, 21 ਸਤੰਬਰ (ਚਾਨਾ)-ਪੰਜਾਬ ‘ਚ ਕਤਲ, ਗੋਲੀਬਾਰੀ, ਗੈਂਗਵਾਰ, ਨਸ਼ਾ ਤਸਕਰੀ ਤੇ ਹਥਿਆਰਾਂ ਨਾਲ ਸਬੰਧਿਤ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਸਾਬਕਾ ਮੇਅਰ ਤੇ ਭਾਜਪਾ ਆਗੂ ਅਰੁਣ ਖੋਸਲਾ ਨੇ ਸੂਬੇ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਉਠਾਏ ਹਨ | ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਪੁਲਿਸ ਦਾ ਡਰ ਨਹੀਂ ਰਿਹਾ ਤੇ ਆਮ ਲੋਕ ਵੀ ਆਪਣੇ ਘਰਾਂ ‘ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ | ਖੋਸਲਾ ਨੇ ਅੰਮਿ੍ਤਸਰ ‘ਚ ਡਿਊਟੀ ਦੌਰਾਨ ਏ.ਐਸ.ਆਈ. ਹਰਜੀਤ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪੁਲਿਸ ਦੀ ਸੁਰੱਖਿਆ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਫਗਵਾੜਾ ਦੇ ਬਸੰਤ ਨਗਰ ਦੀ ਝਾਪਰ ਕਲੋਨੀ ‘ਚ ਘਰ ‘ਤੇ ਪੈਟਰੋਲ ਨਾਲ ਭਰੀਆਂ ਬੋਤਲਾਂ ਸੁੱਟਣ ਤੇ ਨੰਗਲ ਕਲੋਨੀ ‘ਚ ਘਰ ‘ਤੇ ਹੋਈ ਫਾਇਰਿੰਗ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ | ਇਨ੍ਹਾਂ ਦੋਵਾਂ ਘਟਨਾਵਾਂ ‘ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਸੀ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਨੂੰਨ-ਵਿਵਸਥਾ ਦੇ ਮਾਮਲੇ ‘ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ | ਖੋਸਲਾ ਨੇ ਨਸ਼ਾ ਤਸਕ ਰੀ, ਗੈਂਗਸਟਰਵਾਦ ਤੇ ਹਥਿਆਰਾਂ ਦੀ ਤਸਕਰੀ ‘ਤੇ ਕਾਬੂ ਪਾਉਣ ਲਈ ਮਜ਼ਬੂਤ ਪੁਲਿਸ ਪ੍ਰਬੰਧ ਤੇ ਪ੍ਰਭਾਵਸ਼ਾਲੀ ਖ਼ੁਫ਼ੀਆ ਤੰਤਰ ਦੀ ਲੋੜ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਭਾਜਪਾ ਸੱਤਾ ‘ਚ ਆਉਣ ‘ਤੇ ਕਾਨੂੰਨ-ਵਿਵਸਥਾ ਨੂੰ ਤਰਜੀਹ ਦੇਵੇਗੀ ਤੇ ਆਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕਰਦੀ ਹੈ |
ਪਿਛਲੀ ਖ਼ਬਰ ਤਨਖ਼ਾਹਾਂ ਦੀ ਅਦਾਇਗੀ ਜਲਦੀ ਕੀਤੇ ਜਾਣ ਦੇ ਭਰੋਸੇ ਪਿੱਛੋਂ ਪੰਚਾਇਤ ਵਿਕਾਸ ਸਕੱਤਰਾਂ ਵਲੋਂ ਕਲਮ ਛੋੜ ਹੜਤਾਲ ਸਮਾਪਤ ਅਗਲੀ ਖ਼ਬਰ ਆਨੰਦ ਕਾਲਜ ਦਾ ਬੀ-ਵੋਕ ਚੌਥੇ ਸਮੈਸਟਰ ਤੇ ਡਿਗਰੀ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।