ਬੇਗੋਵਾਲ ਪੁਲਿਸ ਨੇ ਨਸ਼ਾ ਕਰਦੇ ਹੋਏ 3 ਨੌਜਵਾਨਾਂ ਨੂੰ ਕੀਤਾ ਗਿ੍ਫ਼ਤਾਰ
ਬੇਗੋਵਾਲ, 21 ਸਤੰਬਰ (ਸੁਖਜਿੰਦਰ ਸਿੰਘ)-ਬੇਗੋਵਾਲ ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਬੇਗੋਵਾਲ ਪੁਲਿਸ ਨੇ ਨਸ਼ਾ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਬੇਗੋਵਾਲ ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਬੇਗੋਵਾਲ ਤੋਂ ਮਕਸੂਦਪੁਰ ਨੂੰ ਦਾਣਾ ਮੰਡੀ ਰਸਤੇ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ ਦਾਣਾ ਮੰਡੀ ਨੂੰ ਕਰਾਸ ਕਰ ਰਹੀ ਸੀ ਤਾਂ ਉਸ ਸਮੇਂ ਤਿੰਨ ਨੌਜਵਾਨ ਕੰਧ ਨਾਲ ਲੱਗ ਕੇ ਸਿਲਵਰ ਪੇਪਰ ਰਾਹੀਂ ਵਾਰੋ ਵਾਰੀ ਨਸ਼ਾ ਕਰ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਨਾਂ ਦੀ ਪੁੱਛਗਿੱਛ ਕੀਤੀ ਤੇ ਉਨ੍ਹਾਂ ਨੇ ਆਪਣਾ ਨਾਮ ਜਤਿੰਦਰ ਤੇ ਸੋਮ ਲਾਲ ਵਾਸੀਆਨ ਧੀਰਪੁਰ ਥਾਣਾ ਕਰਤਾਰਪੁਰ ਤੇ ਤੀਸਰੇ ਨੇ ਆਪਣਾ ਨਾਂਅ ਬਲਵਿੰਦਰ ਸਿੰਘ ਵਾਸੀ ਖੱਸਣ ਦੱਸਿਆ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਮੌਕੇ ਏ. ਐਸ.
ਬ
ਬੇਗੋਵਾਲ ਪੁਲਿਸ ਵਲੋਂ ਨਸ਼ਾ ਕਰਦੇ ਗਿ੍ਫ਼ਤਾਰ ਕੀਤੇ ਤਿੰਨ ਨੌਜਵਾਨ ਪੁਲਿਸ ਪਾਰਟੀ ਨਾਲ ਦਿਖਾਈ ਦੇ ਰਹੇ ਹਨ | ਤਸਵੀਰ. ਸੁਖਜਿੰਦਰ ਸਿੰਘ
22-09-2026
ਬੇਗੋਵਾਲ, 21 ਸਤੰਬਰ (ਸੁਖਜਿੰਦਰ ਸਿੰਘ)-ਬੇਗੋਵਾਲ ਥਾਣਾ ਮੁਖੀ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਬੇਗੋਵਾਲ ਪੁਲਿਸ ਨੇ ਨਸ਼ਾ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਬੇਗੋਵਾਲ ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਬੇਗੋਵਾਲ ਤੋਂ ਮਕਸੂਦਪੁਰ ਨੂੰ ਦਾਣਾ ਮੰਡੀ ਰਸਤੇ ਜਾ ਰਹੀ ਸੀ ਤਾਂ ਜਦੋਂ ਪੁਲਿਸ ਪਾਰਟੀ ਦਾਣਾ ਮੰਡੀ ਨੂੰ ਕਰਾਸ ਕਰ ਰਹੀ ਸੀ ਤਾਂ ਉਸ ਸਮੇਂ ਤਿੰਨ ਨੌਜਵਾਨ ਕੰਧ ਨਾਲ ਲੱਗ ਕੇ ਸਿਲਵਰ ਪੇਪਰ ਰਾਹੀਂ ਵਾਰੋ ਵਾਰੀ ਨਸ਼ਾ ਕਰ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਨਾਂ ਦੀ ਪੁੱਛਗਿੱਛ ਕੀਤੀ ਤੇ ਉਨ੍ਹਾਂ ਨੇ ਆਪਣਾ ਨਾਮ ਜਤਿੰਦਰ ਤੇ ਸੋਮ ਲਾਲ ਵਾਸੀਆਨ ਧੀਰਪੁਰ ਥਾਣਾ ਕਰਤਾਰਪੁਰ ਤੇ ਤੀਸਰੇ ਨੇ ਆਪਣਾ ਨਾਂਅ ਬਲਵਿੰਦਰ ਸਿੰਘ ਵਾਸੀ ਖੱਸਣ ਦੱਸਿਆ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਮੌਕੇ ਏ.ਐਸ.ਆਈ. ਗੁਰਪ੍ਰੀਤ ਸਿੰਘ ਚੀਮਾ ਤੇ ਮੁਖੀ ਦਿਲਪ੍ਰੀਤ ਸਿੰਘ ਘੁੰਮਣ ਵੀ ਆਦਿ ਹਾਜ਼ਰ ਸਨ |