22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਜ਼ਿਲ੍ਹੇ ’ਚ ਹਥਿਆਰਾਂ ਦਾ ਪ੍ਰਦਰਸ਼ਨ ਤੇ ਪ੍ਰੇਗਾਬਾਲਿਨ ਕੈਪਸੂਲ ਦੀ ਵਿੱਕਰੀ ’ਤੇ ਪਾਬੰਦੀ ਲਾਗੂ

ਕਪੂਰਥਲਾ, 21 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 22-09-2026
ਕਪੂਰਥਲਾ, 21 ਸਤੰਬਰ (ਵਿ.ਪ੍ਰ.)-ਵਧੀਕ ਜ਼ਿਲ੍ਹਾ ਮੈਜਿਸਟਰੇਟ ਰਣਦੀਪ ਸਿੰਘ ਹੀਰ ਨੇ ਬੰਦੂਕ ਸਭਿਆਚਾਰ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ, ਸੋਸ਼ਲ ਮੀਡੀਆ ਸਮੇਤ ਹਥਿਆਰਾਂ ’ਤੇ ਜਨਤਕ ਪ੍ਰਦਰਸ਼ਨ ਤੇ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਮੈਰਿਜ ਪੈਲੇਸਾਂ, ਵਿਆਹ ਪਾਰਟੀਆਂ ਤੇ ਹੋਰ ਸਮਾਗਮਾਂ ਵਿਚ ਹਥਿਆਰ ਰੱਖਣ ਤੇ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ | ਆਪਣੇ ਹੁਕਮ ਵਿਚ ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕਿਸੇ ਵੀ ਭਾਈਚਾਰੇ ਵਿਰੁੱਧ ਭੜਕਾਊ ਭਾਸ਼ਣ ਦੇਣ ‘ਤੇ ਵੀ ਪਾਬੰਦੀ ਹੋਵੇਗੀ | ਇਕ ਹੋਰ ਹੁਕਮ ਵਿਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਪ੍ਰੇਗਾਬਾਲਿਨ ਕੈਪਸੂਲਾਂ ਦੀ ਅਧਿਕਾਰਤ ਮਾਤਰਾਂ ਤੋਂ ਵੱਧ ਨਜਾਇਜ਼ ਰੱਖਣ, ਸਾਂਭਣ, ਵਿੱਕਰੀ ਕਰਨ ਦੇ ਨਾਲ ਬਿਨਾਂ ਸਹੀ ਬਿੱਲਾਂ ਤੇ ਰਿਕਾਰਡ ਤੋਂ ਇਨ੍ਹਾਂ ਦੀ ਖ਼ਰੀਦੋ ਫ਼ਰੋਖ਼ਤ ‘ਤੇ ਵੀ ਰੋਕ ਲਗਾ ਦਿੱਤਾ ਹੈ | ਇਹ ਦੋਵੇਂ ਹੁਕਮ 16 ਨਵੰਬਰ ਤੱਕ ਲਾਗੂ ਰਹਿਣਗੇ |
ਪਿਛਲੀ ਖ਼ਬਰ ਪ੍ਰੇਮਜੋਤ ਪਬਲਿਕ ਸਕੂਲ ਨੇ ਵਿਸ਼ਵ ਕਾਰ ਫ਼੍ਰੀ ਦਿਵਸ ’ਤੇ ਸਾਈਕਲ ਰੈਲੀ ਕਰਵਾਈ ਅਗਲੀ ਖ਼ਬਰ ਢਿਲਵਾਂ ਰੇਲਵੇ ਫਾਟਕ ’ਤੇ ਫਲਾਈ ਓਵਰ ਜਾਂ ਅੰਡਰ ਪਾਸ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।