21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪਿੰਡ ਨੰਗਲ ਮੱਝਾਂ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਸਾਲਾਨਾ ਛਿੰਝ ਮੇਲਾ ਮਿਠੜਾ ਕਾਲਜ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸਮਾਗਮ

ਫਗਵਾੜਾ, 20 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਨੰਗਲ ਮੱਝਾਂ ਵਿਖੇ ਬਾਬਾ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਾਲਾਨਾ ਛਿੰਝ ਮੇਲਾ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਕਰਵਾਇਆ ਗਿਆ | ਗੁੱਗਾ ਜਾਹਰ ਪੀਰ ਦੀ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ. ਆਰ.

ਪਿੰਡ ਨੰਗਲ ਮੱਝਾਂ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਸਾਲਾਨਾ ਛਿੰਝ ਮੇਲਾ 21-09-2026
ਫਗਵਾੜਾ, 20 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਨੰਗਲ ਮੱਝਾਂ ਵਿਖੇ ਬਾਬਾ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਾਲਾਨਾ ਛਿੰਝ ਮੇਲਾ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਕਰਵਾਇਆ ਗਿਆ | ਗੁੱਗਾ ਜਾਹਰ ਪੀਰ ਦੀ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈ. ਵੀਰਾਂ, ਨੌਜਵਾਨ ਸਭਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਛਿੰਝ ਮੇਲੇ ਵਿਚ ਵੱਡੀ ਗਿਣਤੀ ’ਚ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ | ਮੇਲੇ ਦੌਰਾਨ ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ | ਝੰਡੀ ਦੀ ਕੁਸ਼ਤੀ ਫਗਵਾੜਾ ਦੇ ਪਹਿਲਵਾਨ ਪਿ੍ਤਪਾਲ ਅਤੇ ਮਹਾਰਾਸ਼ਟਰ ਦੇ ਪਹਿਲਵਾਨ ਅਦਰਸ਼ ਵਿਚਕਾਰ ਹੋਈ | ਇਸ ਸੰਘਰਸ਼ਪੂਰਨ ਮੁਕਾਬਲੇ ਵਿਚ ਪਿ੍ਤਪਾਲ ਫਗਵਾੜਾ ਜੇਤੂ ਕਰਾਰ ਦਿੱਤਾ ਗਿਆ | ਜੇਤੂ ਪਹਿਲਵਾਨ ਨੂੰ ਸਪਲੈਂਡਰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਫਗਵਾੜਾ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ | ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਦੀ ਕੁਸ਼ਤੀ ਦੀ ਰਵਾਇਤ ਸਦੀਆਂ ਪੁਰਾਣੀ ਹੈ ਅਤੇ ਪਿੰਡਾਂ ਵਿਚ ਕਰਵਾਏ ਜਾਂਦੇ ਛਿੰਝ ਮੇਲੇ ਇਸ ਵਿਰਾਸਤ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਪਿੰਡ ਦੇ ਸਰਪੰਚ ਰਣਜੀਤ ਰਾਮ ਕਲੇਰ ਅਤੇ ਪ੍ਰਬੰਧਕਾਂ ਵਲੋਂ ਡਾ. ਰਾਜਕੁਮਾਰ ਚੱਬੇਵਾਲ ਅਤੇ ਹੋਰਨਾਂ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਦਲਜੀਤ ਰਾਜੂ ਦਰਵੇਸ਼ ਪਿੰਡ, ਤਵਿੰਦਰ ਰਾਮ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਗੁਰਪਾਲ ਸਿੰਘ ਪਾਲਾ ਮੌਲੀ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਪਰਮਿੰਦਰ ਸਿੰਘ ਲਾਡੀ, ਗੁਰਮੁਖ ਸਿੰਘ, ਪੰਚਾਇਤ ਸਕੱਤਰ ਮਲਕੀਤ ਚੰਦ, ਆਗਿਆਪਾਲ ਸਿੰਘ ਖਲਵਾੜਾ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਬਿੰਦਰ ਸਿੰਘ ਨਾਰੰਗਪੁਰ ਤੋਂ ਇਲਾਵਾ ਪੰਚਾਇਤ ਮੈਂਬਰ ਸੁਰਿੰਦਰ ਸਿੰਘ ਨੀਲਾ, ਰਾਮ ਸਿੰਘ, ਹਰਵਿੰਦਰ ਸਿੰਘ, ਹਰਿੰਦਰ ਸਿੰਘ ਸ਼ੇਰਗਿੱਲ, ਹਰਪ੍ਰੀਤ ਹੈਪੀ, ਬੂਟਾ ਵਿਰਦੀ, ਦਲਜੀਤ ਕੌਰ, ਕਮਲੇਸ਼ ਕੌਰ, ਸੁਰਿੰਦਰ ਕੌਰ ਅਤੇ ਪਰਮਜੀਤ ਸਿੰਘ ਲੰਬੜਦਾਰ ਤੋਂ ਇਲਾਵਾ ਰਣਜੀਤ ਸਿੰਘ ਕੋਠੀਵਾਲੇ, ਕਮੇਟੀ ਮੈਂਬਰ ਸੁੱਚਾ ਰਾਮ ਕਲੇਰ, ਤੋਤਾ ਰਾਮ ਕਲੇਰ, ਓਮ ਲਾਲ ਕਲੇਰ, ਸੁਰਿੰਦਰ ਸਿੰਘ ਕਲੇਰ, ਤਰਸੇਮ ਲਾਲ, ਕੁੰਦਨ ਲਾਲ ਕਲੇਰ, ਬੀਬੀ ਪਾਲੋ ਕਲੇਰ ਅਤੇ ਮਲਕੀਤ ਚੰਦ ਸ਼ੀਮਾਰ ਸਮੇਤ ਹੋਰ ਪਤਵੰਤੇ ਅਤੇ ਨਗਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਮੁਹੱਈਆ ਕਰਵਾਂਗੇ-ਸੁੱਖਾ ਪੱਮਣ ਅਗਲੀ ਖ਼ਬਰ ਕਾਲੋਨੀਆਂ ’ਚ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਗਏ ਗੇਟ ਲੋਕਾਂ ਦੀਆਂ ਮੁਸ਼ਕਿਆਂ ਵਧਾਉਣ ਲੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।