18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬ ਦੇ ਸਰਕਾਰੀ ਸਕੂਲ ਚੱਲ ਰਹੇ ਹਨ ਅਧਿਆਪਕਾਂ ਦੀ ਜੇਬ ਸਹਾਰੇ-ਗੌਰਮਿੰਟ ਟੀਚਰਜ਼ ਯੂਨੀਅਨ

ਖਲਵਾੜਾ, 17 ਸਤੰਬਰ (ਮਨਦੀਪ ਸਿੰਘ ਸੰਧੂ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਤਹਿਸੀਲ ਫਗਵਾੜਾ ਦੀ ਮੀਟਿੰਗ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ, ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ, ਫਗਵਾੜਾ ਤਹਿਸੀਲ ਦੇ ਪ੍ਰਧਾਨ ਪਰਮਜੀਤ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬੋਲਦਿਆਂ ਗਣੇਸ਼ ਭਗਤ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਮੇਂ ਵਿਚ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਦੇ ਆਪਣੀਆਂ ਜੇਬਾਂ ’ਚੋਂ ਕੀਤੇ ਖ਼ਰਚਿਆਂ ਦੇ ਸਹਾਰੇ ਚੱਲ ਰਹੇ ਹਨ | ਫਿਰ ਗੱਲ ਚਾਹੇ ਪਿਛਲੇ ਚਾਰ ਮਹੀਨਿਆਂ ਤੋਂ ਮਿੱਡ -ਡੇ-ਮੀਲ ਦੀ ਕੁਕਿੰਗ ਕਾਸਟ ਸਕੂਲਾਂ ਨੂੰ ਨਾ ਭੇਜੇ ਜਾਣ ’ ਤੇ ਵੀ ਅਧਿਆਪਕ ਵਿਦਿਆਰਥੀਆਂ ਨੂੰ ਨਿਰਵਿਘਨ ਮਿੱਡ-ਡੇ -ਮੀਲ ਖੁਆਉਣ ਦੀ ਹੋਵੇ ਜਾਂ ਫ਼ਿਰ ਮੌਜੂਦਾ ਪੜ੍ਹਾਈ ਦੇ ਸੈਸ਼ਨ ਨੂੰ ਸ਼ੁਰੂ ਹੋਏ ਨੂੰ 6 ਮਹੀਨੇ ਹੋਣ ’ਤੇ ਵੀ ਸਰਕਾਰ ਅਤੇ ਵਿਭਾਗ ਵਲੋਂ ਸਕੂਲਾਂ ਨੂੰ ਕੋਈ ਗਰਾਂਟ ਜਾਰੀ ਨਾ ਕਰਨ ਦੀ ਹੋਵੇ | ਵਿਭਾਗ ਦੀ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਵਿਭਾਗ ਵੱਲੋਂ ਸਕੂਲਾਂ ਦੇ ਵਿਚ ਸਫ਼ਾਈ ਦੀ ਚੈਕਿੰਗ ਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ ਜੋ ਕਿ ਸਕੂਲਾਂ ਵਿਚ ਸਫ਼ਾਈ ਨਾ ਹੋਣ ’ਤੇ ਅਧਿਆਪਕਾਂ ਨੂੰ ਨਾਜਾਇਜ਼ ਝਾੜ ਪਾ ਰਹੀਆਂ ਹਨ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਅਤੇ ਤਹਿਸੀਲ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਚੌਹਾਨ ਅਤੇ ਸਤਨਾਮ ਸਿੰਘ ਗਿੱਲ, ਰਵਿੰਦਰ ਸਿੰਘ, ਪੰਕਜ ਸ਼ਰਮਾ, ਤੀਰਥ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਖੇਡਾਂ ਵਿਚ ਅੱਵਲ ਬਣਾਉਣ ਦੇ ਸੁਪਨੇ ਪੰਜਾਬੀਆਂ ਨੂੰ ਦਿਖਾ ਰਹੀ ਹੈ, ਜੋਕਿ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਸਰਕਾਰ ਅਤੇ ਵਿਭਾਗ ਖੇਡਾਂ ਦੀ ਨਰਸਰੀ ਪ੍ਰਾਇਮਰੀ ਸਕੂਲਾਂ ਵਿਚ ਖੇਡਾਂ ਲਈ ਉਚਿੱਤ ਪ੍ਰਬੰਧ ਨਹੀਂ ਕਰਦੀ | ਮੀਟਿੰਗ ਵਿਚ ਅਧਿਆਪਕ ਆਗੂਆਂ ਨੇ ਪੰਜਾਬ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸਾਰੇ ਕੰਮਾਂ ਲਈ ਸਰਕਾਰ ਅਤੇ ਵਿਭਾਗ ਪਹਿਲਾਂ ਗ੍ਰਾਂਟ ਜਾਰੀ ਕਰੇ ਅਤੇ ਅਧਿਆਪਕਾਂ ਨੂੰ ਇਹਨਾਂ ਸਾਰੇ ਕੰਮਾਂ ਲਈ ਆਪਣੇ ਪੱਲਿਓ ਕੀਤੇ ਜਾ ਰਹੇ ਖ਼ਰਚ ਤੋਂ ਮੁਕਤ ਕਰੇ |

ਅਜੀਤ ਡੈਸਕ 18-09-2026

ਪਿਛਲੀ ਖ਼ਬਰ ਪੰਜਾਬ ਸਟੇਟ ਪੈਨਸ਼ਨਰਜ਼ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਨੇ ਆਨਲਾਈਨ ਸਮਰ ਕੈਂਪ ’ਚ ਹਾਸਿਲ ਕੀਤੀ ਟਾਪ ਪੁਜ਼ੀਸ਼ਨ ‘ਲੀਡ’ ਵਲੋਂ ਸਕੂਲ ਕੰਪਲੈਕਸ ਵਿਚ ਪੁੱਜ ਕੇ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।