17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਐਸ. ਸੀ. ਐਸ. ਟੀ. ਐਸੋਸੀਏਸ਼ਨ ਆਰ. ਸੀ. ਐਫ. ਦੇ 67ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ 19 ਨੂੰ

ਹੁਸੈਨਪੁਰ,16 ਸਤੰਬਰ (ਤਰਲੋਚਨ ਸਿੰਘ ਸੋਢੀ)-ਆਲ ਇੰਡੀਆ ਐਸ. ਸੀ.

ਅਜੀਤ ਡੈਸਕ 17-09-2026
ਹੁਸੈਨਪੁਰ,16 ਸਤੰਬਰ (ਤਰਲੋਚਨ ਸਿੰਘ ਸੋਢੀ)-ਆਲ ਇੰਡੀਆ ਐਸ. ਸੀ. ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ. ਸੀ. ਐਫ. ਕਪੂਰਥਲਾ ਵਲੋਂ ਐਸੋਸੀਏਸ਼ਨ ਦੇ 67ਵੇਂ ਸਥਾਪਨਾ ਦਿਵਸ ਅਤੇ ਸਾਲਾਨਾ ਜਨਰਲ ਮੀਟਿੰਗ ਸਬੰਧੀ ਵਿਸ਼ੇਸ਼ ਪ੍ਰਭਾਵਸ਼ਾਲੀ ਸਮਾਗਮ 19 ਸਤੰਬਰ ਦਿਨ ਸਨਿਚਰਵਾਰ ਨੂੰ ਸਵੇਰੇ 10 ਵਜੇ ਵਾਰਿਸ਼ ਸ਼ਾਹ ਹਾਲ ਆਰ. ਸੀ. ਐਫ. ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਸੀ. ਐਸ. ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਇੰਜੀਨੀਅਰ ਜੀਤ ਸਿੰਘ ਅਤੇ ਜ਼ੋਨਲ ਸੈਕਟਰੀ ਆਰ. ਸੀ. ਮੀਣਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਅਜੈ ਨੰਦਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਬੀ. ਐਲ. ਬੈਰਵਾ ਨੈਸ਼ਨਲ ਪ੍ਰਧਾਨ ਏ. ਆਈ. ਐਸ. ਸੀ. ਅਤੇ ਅਸ਼ੋਕ ਕੁਮਾਰ ਨੈਸ਼ਨਲ ਜਨਰਲ ਸੈਕਟਰੀ ਏ. ਆਈ. ਐਸ. ਸੀ. ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ | ਇਸ ਦੌਰਾਨ ਕਾਰਜਕਾਰੀ ਪ੍ਰਧਾਨ ਸੋਹਨ ਬੈਠਾ, ਐਡੀਸ਼ਨਲ ਸੈਕਟਰੀ ਦੇਸ ਰਾਜ ਅਤੇ ਕੈਸ਼ੀਅਰ ਧਰਮਵੀਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਐਸ. ਸੀ. ਐਸ. ਟੀ. ਐਸੋਸੀਏਸ਼ਨ ਵਲੋਂ ਜਿੱਥੇ ਸਾਲ ਭਰ ਵਿਚ ਆਪਣੀਆਂ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਜਾਵੇਗਾ ਉੱਥੇ ਐਸੋਸੀਏਸ਼ਨ ਦੇ ਕਰਮਚਾਰੀ ਮੈਂਬਰਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਸਬੰਧੀ ਵੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਜਾਵੇਗੀ |
ਪਿਛਲੀ ਖ਼ਬਰ ਸਕੂਟਰੀ ਚੋਰੀ ਕਰਨ ਦੇ ਮਾਮਲੇ ’ਚ ਇਕ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਨਡਾਲਾ ਕਾਲਜ ਦੇ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਡਾ.ਘੁੰਮਣ ਨੇ ਵੰਡਿਆ ਵਜ਼ੀਫ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।