17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਰਕਾਰੀ ਆਈ.ਟੀ.ਆਈ. ’ਚ ਖਾਲੀ ਪਈਆਂ ਸੀਟਾਂ ’ਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਦਾਖਲਾ ਸ਼ੁਰੂ

ਕਪੂਰਥਲਾ, 16 ਸਤੰਬਰ (ਸਡਾਨਾ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਪੂਰਥਲਾ ਵਿਖੇ ਸੈਸ਼ਨ 2026-27 ਦੌਰਾਨ ਵੱਖ-ਵੱਖ ਟਰੇਡਾਂ ਦੀਆਂ ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਪਹਿਲਾਂ ਆਓ ਪਹਿਲਾਂ ਪਾਓ ਆਧਾਰ ‘ਤੇ ਦਾਖ਼ਲੇ ਕੀਤੇ ਜਾ ਰਹੇ ਹਨ | ਕਮਲਜੀਤ ਸਿੰਘ ਚੇਅਰਮੈਨ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਆਈ. ਟੀ.

ਅਜੀਤ ਡੈਸਕ 17-09-2026
ਕਪੂਰਥਲਾ, 16 ਸਤੰਬਰ (ਸਡਾਨਾ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਪੂਰਥਲਾ ਵਿਖੇ ਸੈਸ਼ਨ 2026-27 ਦੌਰਾਨ ਵੱਖ-ਵੱਖ ਟਰੇਡਾਂ ਦੀਆਂ ਖਾਲੀ ਰਹਿ ਗਈਆਂ ਸੀਟਾਂ ਨੂੰ ਭਰਨ ਲਈ ਪਹਿਲਾਂ ਆਓ ਪਹਿਲਾਂ ਪਾਓ ਆਧਾਰ ‘ਤੇ ਦਾਖ਼ਲੇ ਕੀਤੇ ਜਾ ਰਹੇ ਹਨ | ਕਮਲਜੀਤ ਸਿੰਘ ਚੇਅਰਮੈਨ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਆਈ.ਟੀ.ਆਈ. ਕਪੂਰਥਲਾ ਦੀ ਅਗਵਾਈ ਹੇਠ ਚੱਲ ਰਹੀ ਇਸ ਦਾਖਲਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਆਈ.ਟੀ.ਆਈ. ਦੇ ਪਿ੍ੰਸੀਪਲ ਸ਼ਕਤੀ ਸਿੰਘ ਨੇ ਦੱਸਿਆ ਕਿ ਸੰਸਥਾ ਵਿਚ ਡੀਜ਼ਲ ਮਕੈਨਿੰਗ ਅਤੇ ਪਲੰਬਰ ਟਰੇਡਾਂ ਵਿਚ ਖਾਲੀ ਰਹਿ ਗਈਆਂ ਸੀਟਾਂ ‘ਤੇ ਦਾਖਲਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਈ.ਟੀ.ਆਈ. ਕਪੂਰਥਲਾ ਵਿਖੇ ਬਣਾਏ ਗਏ ਹੈਲਪ ਡੈਸਕ ‘ਤੇ ਪਹੁੰਚ ਕੇ ਮੌਕੇ ‘ਤੇ ਹੀ ਫ਼ੀਸ ਭਰ ਕੇ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਸਮੁੱਚੇ ਕੋਰਸ ਆਧੁਨਿਕ ਸਮੇਂ ਦੀ ਉਦਯੋਗ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਸ਼ੁਰੂ ਕੀਤੇ ਗਏ ਹਨ ਤੇ ਕੋਰਸ ਪੂਰਾ ਕਰਨ ਉਪਰੰਤ ਸਿੱਖਿਆਰਥੀ ਰੁਜ਼ਗਾਰ ਪ੍ਰਾਪਤੀ ਦੇ ਕਾਬਲ ਬਣ ਜਾਂਦਾ ਹੈ | ਪਿ੍ੰਸੀਪਲ ਸ਼ਕਤੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਸਾਲਾਨਾ ਫ਼ੀਸ 3500 ਰੁਪਏ ਹੈ, ਜੋ ਕਿ ਚਾਰ ਕਿਸ਼ਤਾਂ ਵਿਚ ਲਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਅਨੂਸੁਚਿਤ ਜਾਤੀ ਦੇ ਵਿਦਿਆਰਥੀ ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਘੱਟ ਹੈ, ਉਹ ਕੇਵਲ 150 ਰੁਪਏ ਵਿਚ ਹੀ ਦਾਖਲਾ ਨਿਯਮਾਂ ਅਨੁਸਾਰ ਪ੍ਰਾਪਤ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਵਜ਼ੀਫ਼ਾ ਵੀ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਨਡਾਲਾ ਕਾਲਜ ਦੇ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਡਾ.ਘੁੰਮਣ ਨੇ ਵੰਡਿਆ ਵਜ਼ੀਫ਼ਾ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਭੁਲੱਥ ਦੇ ਪਟਵਾਰੀਆਂ ਨੇ ਕੀਤੀ ਹੜਤਾਲ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।