17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਰੈਵੇਨਿਊ ਪਟਵਾਰ ਯੂਨੀਅਨ ਸੁਲਤਾਨਪੁਰ ਲੋਧੀ ਵਲੋਂ ਤਹਿਸੀਲ ਪੱਧਰੀ ਹੜਤਾਲ ਸਰਕਾਰ ਵਾਰ ਵਾਰ ਸਮਾਂ ਦੇ ਕੇ ਮੀਟਿੰਗਾਂ ਤੋਂ ਭੱਜ ਰਹੀ ਹੈ -ਸੁਖਦੇਵ ਸਿੰਘ, ਅਟਵਾਲ, ਗੋਂਡ

ਸੁਲਤਾਨਪੁਰ ਲੋਧੀ, 16 ਸਤੰਬਰ (ਪ. ਪ.

ਅਜੀਤ ਡੈਸਕ 17-09-2026
ਸੁਲਤਾਨਪੁਰ ਲੋਧੀ, 16 ਸਤੰਬਰ (ਪ.ਪ. ਰਾਹੀਂ)-ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਆਪਣੀਆਂ ਮੰਗਾਂ ਦੇ ਹੱਕ ਵਿਚ ਬਲਾਕ ਸੁਲਤਾਨਪੁਰ ਲੋਧੀ ਦੇ ਪਟਵਾਰੀਆਂ ਨੇ ਤਹਿਸੀਲ ਪੱਧਰ ’ਤੇ ਐਸ.ਡੀ.ਐਮ. ਦਫ਼ਤਰ ਮੂਹਰੇ ਧਰਨਾ ਦੇ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਹਰ ਹਾਲਤ ਵਿਚ ਲਾਗੂ ਕਰਵਾਉਣਗੇ | ਰੈਵੇਨਿਊ ਪਟਵਾਰ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਸੁਖਜੀਤ ਸਿੰਘ ਗੋਇੰਦਵਾਲ ਸਾਹਿਬ, ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਖਦੇਵ ਸਿੰਘ, ਰਾਜਨਬੀਰ ਸਿੰਘ ਅਟਵਾਲ, ਪਟਵਾਰੀ ਸੁਨੀਲ ਗੋਂਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਭੱਜ ਜਾਂਦੇ ਹਨ ਜਦ ਕਿ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ | ਆਗੂਆਂ ਨੇ ਦੱਸਿਆ ਕਿ ਰੋਸ ਵਜੋਂ ਜਥੇਬੰਦੀ ਤੁਰੰਤ ਪ੍ਰਭਾਵ ਨਾਲ ਸਵੈਮਿਤਵਾ ਸਕੀਮ (ਲਾਲ ਲਕੀਰ) ਦਾ ਪੂਰਨ ਤੌਰ ਤੇ ਬਾਈਕਾਟ ਕਰਦੀ ਹੈ ਅਤੇ ਸੋਧ ਸੰਬੰਧੀ ਸਬੰਧੀ ਪਟਵਾਰੀਆਂ ਨੂੰ ਹਦਾਇਤ ਕਰਦੀ ਹੈ ਕਿ ਕੋਈ ਵੀ ਪਟਵਾਰੀ ਆਪਣੀ ਆਈ.ਡੀ. ਉੱਪਰ ਲੋਗਿਨ ਨਹੀਂ ਕਰੇਗਾ | ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਪਟਵਾਰੀ ਗੁਰਭੇਜ ਸਿੰਘ, ਮਨਦੀਪ ਸਿੰਘ ਪਵਾਰ, ਰਮਨਦੀਪ ਸਿੰਘ, ਪਰਤੋਸ਼ ਚੋਪੜਾ,ਗੁਰਦੇਵ ਸਿੰਘ, ਬਾਦਲ ਸਿੰਘ ਕਾਲਾ ਸੰਘਿਆਂ, ਪਟਵਾਰੀ ਸੁਖਵਿੰਦਰ ਰਾਮ, ਲਵਪ੍ਰੀਤ ਸਿੰਘ ਭੱਟੀ, ਮਨਕੀਰਤ ਸਿੰਘ, ਹਰਮਨਪ੍ਰੀਤ ਸਿੰਘ, ਲਵਪ੍ਰੀਤ ਗਿੱਲ, ਪਟਵਾਰੀ ਗੁਰਭੇਜ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਭੁਲੱਥ ਦੇ ਪਟਵਾਰੀਆਂ ਨੇ ਕੀਤੀ ਹੜਤਾਲ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ ਵਲੋਂ ਅਣਐਲਾਨੇ ਬਿਜਲੀ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।