15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਨੇਤਹਰੀਣ ਆਸ਼ਰਮ ਸਪਰੋੜ ਵਿਖੇ ਗੁਰੂ ਘਰਾਂ ਦੇ ਵਜ਼ੀਰਾਂ ਦੇ ਸਨਮਾਨ ਸੰਬੰਧੀ ਹੋਈ ਮੀਟਿੰਗ

ਫਗਵਾੜਾ, 14 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗ੍ਰੰਥੀ ਸਾਹਿਬ ਸਨਮਾਨ ਸਮਾਰੋਹ 15 ਸਤੰਬਰ ਨੂੰ ਸਵੇਰੇ 10 ਵਜੇ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਇਲਾਕੇ ਦੇ ਧਾਰਮਿਕ ਆਗੂਆਂ ਦੀ ਸਮਾਗਮ ਦੀ ਰੂਪ ਰੇਖਾ ਉਲੀਕਣ ਸਬੰਧੀ ਇਕੱਤਰਤਾ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਰਮ ਦੇ ਸੇਵਾਦਾਰ ਬਾਬਾ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਲਗਭਗ 300 ਦੇ ਕਰੀਬ ਗੁਰੂ ਘਰਾਂ ਦੇ ਵਜ਼ੀਰ ਪੁੱਜਣਗੇ | ਉਨ੍ਹਾਂ ਨੇ ਦੱਸਿਆ ਇਨ੍ਹਾਂ ਸਮਾਗਮਾਂ ਲਈ ਇਲਾਕੇ ਦੀ ਸੰਗਤ ਵਿਚ ਭਾਰੀ ਉਤਸ਼ਾਹ ਹੈ | ਬਾਬਾ ਮੁਖ਼ਤਿਆਰ ਸਿੰਘ ਨੇ ਦੱਸਿਆ ਇਨ੍ਹਾਂ ਸਮਾਗਮਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਹੈੱਡਗ੍ਰੰਥੀ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ , ਕਥਾਵਾਚਕ ਭਾਈ ਜੈਦੀਪ ਸਿੰਘ, ਬਾਬਾ ਅਮਰਜੀਤ ਸਿੰਘ ਚਹੇੜੂ ਅਤੇ ਆਸ਼ਰਮ ਦੇ ਬੱਚੇ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰਨਗੇ | ਇਸ ਮੌਕੇ ਤੇ ਸੰਤ ਗੁਰਚਰਨ ਸਿੰਘ ਪੰਡਵਾ, ਸੇਵਾਦਾਰ ਬਾਬਾ ਮੁਖ਼ਤਿਆਰ ਸਿੰਘ, ਭਾਈ ਪਰਮਜੀਤ ਸਿੰਘ ਪ੍ਰਧਾਨ, ਭਾਈ ਜੈਦੀਪ ਸਿੰਘ, ਭਾਈ ਅਮਰਜੀਤ ਸਿੰਘ ਚਹੇੜੂ, ਹਰਵਿੰਦਰ ਸਿੰਘ ਨੰਗਲ ਮੱਝਾ , ਜਸਪਾਲ ਸਿੰਘ ਖੰਗੂੜਾ, ਮਨਦੀਪ ਸਿੰਘ, ਹਰਜੀਤ ਸਿੰਘ ਮੇਹਟਾ ਆਦਿ ਹਾਜ਼ਰ ਸਨ |

ਅਜੀਤ ਡੈਸਕ 15-09-2026

ਪਿਛਲੀ ਖ਼ਬਰ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਪਾਰਟੀ ’ਚ ਸ਼ਾਮਿਲ ਕਰਕੇ ‘ਆਪ’ ਦੋਗਲੀ ਨੀਤੀ ਦਾ ਸਬੂਤ ਦੇ ਰਹੀ ਹੈ-ਐਚ.ਐਸ. ਵਾਲੀਆ ਅਗਲੀ ਖ਼ਬਰ ਸਚਿਨ ਪਾਇਲਟ ਦੀ ਨਿਯੁਕਤੀ ’ਤੇ ਜੈਨਪੁਰ ਵਲੋਂ ਰਾਹੁਲ ਗਾਂਧੀ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।