ਪਾਰਟੀ ਹਿਤਾਂ ਲਈ ਹਲਕਾ ਇੰਚਾਰਜ ਲਾਉਣਾ ਜ਼ਰੂਰੀ-ਅਕਾਲੀ ਆਗੂ
ਤਲਵੰਡੀ ਚੌਧਰੀਆਂ, 14 ਸਤੰਬਰ (ਪਰਸਨ ਲਾਲ ਭੋਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਚਿਰ ਇਲਾਕੇ ਦੇ ਅਕਾਲੀ ਵਰਕਰਾਂ ਨੂੰ ਇਕਸੁਰਤਾ ਵਿਚ ਇਕੱਠੇ ਕਰਨ ਲਈ ਹਲਕੇ ਦਾ ਇੰਚਾਰਜ ਨਹੀਂ ਲਗਾਉਂਦੇ ਓਨ੍ਹਾ ਚਿਰ ਪਾਰਟੀ ਚੋਣ ਕਿਵੇਂ ਲੜੇਗੀ | ਇਹ ਪ੍ਰਗਟਾਵਾ ਵਿਧਾਨ ਸਭਾ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਤਲਵੰਡੀ ਚੌਧਰੀਆਂ ਦੇ ਸਾਬਕਾ ਸਰਪੰਚ ਜਥੇਦਾਰ ਹਰਜਿੰਦਰ ਸਿੰਘ ਘੁਮਾਣ, ਹਰਦਿਆਲ ਸਿੰਘ ਨਿਹਾਲਾ, ਕੀਰਤਨ ਪਾਲ ਸਿੰਘ ਸੰਧੂ ਅਤੇ ਜਗੀਰ ਸਿੰਘ ਲੰਬੜ ਸਾਬਕਾ ਉਪ ਚੇਅਰਮੈਨ ਦੁਆਬਾ ਮਿਲਕ ਪਲਾਂਟ ਜਲੰਧਰ ਨੇ ਇੱਕ ਬਿਆਨ ਵਿਚ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਹਲਕਾ ਇੰਚਾਰਜ ਕਿਤਿਓਂ ਵੀ ਕਿਸੇ ਨੂੰ ਵੀ ਬਣਾਓ ਉਹ ਤੁਹਾਡੀ ਮਰਜ਼ੀ ਹੈ ਸੋ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਨੂੰ ਕੋਈ ਇੰਚਾਰਜ ਜ਼ਰੂਰ ਮਿਲਣਾ ਚਾਹੀਦਾ ਹੈ, ਇਸ ਵਿਚ ਹੀ ਪਾਰਟੀ ਦੀ ਬਿਹਤਰੀ ਹੈ |
ਅਜੀਤ ਡੈਸਕ
15-09-2026