ਕਪੂਰਥਲਾ, 13 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪੀ.ਟੀ.ਯੂ. ਦੇ ਬਾਹਰ ਬੱਸ ਵਿਚੋਂ ਉੱਤਰਨ ਸਮੇਂ ਇਕ ਲੜਕੀ ਵਿਚ ਮੋਟਰਸਾਈਕਲ ਵੱਜਣ ਕਾਰਨ ਦੋ ਲੜਕੀਆਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਪੀ.ਟੀ.ਯੂ. ਦੀ ਵਿਦਿਆਰਥਣ ਬਵਤੀ ਦਾਸ ਜੋ ਕਿ ਪੀ.ਟੀ.ਯੂ ਦੇ ਸਾਹਮਣੇ ਬੱਸ ਵਿਚੋਂ ਉੱਤਰਨ ਲੱਗੀ ਤਾਂ ਇਕ ਮੋਟਰਸਾਈਕਲ ਦੀ ਉਸ ਨਾਲ ਟੱਕਰ ਹੋ ਗਈ, ਜਿਸ ਕਾਰਨ ਵਿਦਿਆਰਥਣ ਬਵਤੀ ਦਾਸ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੀ ਲੜਕੀ ਸ਼ਿਵਾਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿੱਥੇ ਪੀ.ਟੀ.ਯੂ. ਦੀ ਵਿਦਿਆਰਥਣ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਹਾਇਰ ਸੈਂਟਰ ਵਿਖੇ ਰੈਫ਼ਰ ਕਰ ਦਿੱਤਾ ਹੈ ਅਤੇ ਦੂਸਰੀ ਜ਼ਖ਼ਮੀ ਲੜਕੀ ਸ਼ਿਵਾਨੀ ਦਾ ਇਲਾਜ ਜਾਰੀ ਹੈ |