13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪਿੰਡ ਵਾਟਾਂ ਵਾਲੀ ਖ਼ੁਰਦ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਸੁਲਤਾਨਪੁਰ ਲੋਧੀ, 12 ਸਤੰਬਰ (ਨਰੇਸ਼ ਹੈਪੀ)-ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਵਾਟਾਂ ਵਾਲੀ ਖ਼ੁਰਦ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਗ੍ਰੰਥੀ ਸਿੰਘ ਭਾਈ ਸਰਬਜੀਤ ਸਿੰਘ ਵਲੋਂ ਅਰਦਾਸ ਕੀਤੀ ਗਈ | ਸਮਾਗਮ ਦੌਰਾਨ ਭਾਈ ਸੁਖਦੇਵ ਸਿੰਘ ਕੀਰਤਨੀ ਜਥਾ ਅਤੇ ਭਾਈ ਮਨਦੀਪ ਸਿੰਘ ਵਿਦਿਆਰਥੀ ਕਥਾ ਵਾਚਕ ਵਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਦਿਆਂ ਬਾਬਾ ਜੀਵਨ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ | ਸਮਾਗਮ ਦੌਰਾਨ ਸੰਗਤਾਂ ਨੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੀ ਲਾਸਾਨੀ ਸੇਵਾ ਅਤੇ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ ਕੀਤਾ | ਸਮਾਗਮ ਦੌਰਾਨ ਕੀਰਤਨੀ ਜਥਾ ਭਾਈ ਸੁਖਦੇਵ ਸਿੰਘ, ਭਾਈ ਮਨਦੀਪ ਸਿੰਘ ਵਿਦਿਆਰਥੀ ਕਥਾ ਵਾਚਕ, ਬਲਾਕ ਸੰਮਤੀ ਚੇਅਰਮੈਨ ਕੈਲਾ ਸਿੰਘ, ਸਰਪੰਚ ਗੁਰਮੀਤ ਸਿੰਘ, ਸਾਬਕਾ ਸਰਪੰਚ ਜਥੇਦਾਰ ਹਰੀ ਸਿੰਘ, ਮੁਖ਼ਤਿਆਰ ਸਿੰਘ ਖਿੰਡਾ, ਪੈੱ੍ਰਸ ਕਲੱਬ ਦੇ ਪ੍ਰਧਾਨ ਦੀਪਕ ਧੀਰ, ਜਨਰਲ ਸਕੱਤਰ ਲਖਵੀਰ ਸਿੰਘ ਲੱਖੀ, ਇੰਦਰ ਸਿੰਘ ਪ੍ਰਧਾਨ, ਸੈਕਟਰੀ ਪਲਵਿੰਦਰ ਸਿੰਘ, ਕਰਨੈਲ ਸਿੰਘ, ਜੋਗਿੰਦਰ ਸਿੰਘ ਸ਼ੇਖਮਾਂਗਾ, ਜਥੇਦਾਰ ਸਤਨਾਮ ਸਿੰਘ, ਗਾਇਕ ਬਲਬੀਰ ਸ਼ੇਰਪੁਰੀ, ਬਖ਼ਸ਼ੀਸ਼ ਸਿੰਘ ਸ਼ਾਹਵਾਲਾ, ਜੱਗਾ ਸਿੰਘ ਸ਼ੇਖਮਾਂਗਾ, ਜਸਵੀਰ ਸਿੰਘ, ਠੇਕੇਦਾਰ ਬਲਵਿੰਦਰ ਸਿੰਘ ਆਦਿ ਸਮੇਤ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮੁੱਖ ਪ੍ਰਬੰਧਕ ਮਾਸਟਰ ਜਗਦੀਸ਼ ਸਿੰਘ, ਸਲਵਿੰਦਰ ਸਿੰਘ ਪੱਪਾ, ਗੁਰਦੇਵ ਸਿੰਘ ਵੱਲੋਂ ਸਮਾਗਮ ਦੌਰਾਨ ਸ਼ਿਰਕਤ ਕਰਨ ਤੇ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਸਮੁੱਚੀਆਂ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ |

ਅਜੀਤ ਡੈਸਕ 13-09-2026

ਪਿਛਲੀ ਖ਼ਬਰ ਫਗਵਾੜਾ ’ਚ ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਪੁਲਿਸ ਨੇ 6 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।