12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਆਰ.ਸੀ.ਐਫ. ਦੇ ਰਾਜ ਭਾਸ਼ਾ ਵਿਭਾਗ ਵਲੋਂ ਹਿੰਦੀ ਪੰਦ੍ਹਰਵਾੜੇ ਦੌਰਾਨ 21 ਸਤੰਬਰ ਤੱਕ ਕਰਵਾਏ ਜਾਣਗੇ ਵੱਖ-ਵੱਖ ਮੁਕਾਬਲੇ 14 ਨੂੰ ਹੋਵੇਗਾ ਹਿੰਦੀ ਭਾਸ਼ਨ ਮੁਕਾਬਲਾ

ਕਪੂਰਥਲਾ, 11 ਸਤੰਬਰ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਰਾਜ ਭਾਸ਼ਾ ਵਿਭਾਗ ਵਲੋਂ ਹਿੰਦੀ ਪੰਦਰਵਾੜੇ ਦੇ ਸਬੰਧ ਵਿਚ 21 ਸਤੰਬਰ ਤੱਕ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ | ਹਿੰਦੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਰਾਜ ਭਾਸ਼ਾ ਹਿੰਦੀ ਵੱਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਨਾਲ ਇਸ ਪੰਦ੍ਹਰਵਾੜੇ ਦੇ ਆਰੰਭ ਵਿਚ ਹਿੰਦੀ ਲੇਖ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ‘ਆਨਲਾਈਨ ਸਿੱਖਿਆ ਦਾ ਵਰਤਮਾਨ ਤੇ ਭਵਿੱਖ’ ਅਤੇ ‘ਵਿੱਤੀ ਖੇਤਰ ਵਿਚ ਔਰਤਾਂ ਦੀ ਵੱਧ ਰਹੀ ਭਾਈਵਾਲੀ’ ਵਿਚੋਂ ਕਿਸੇ ਇਕ ‘ਤੇ ਲੇਖ ਲਿਖਣ ਦਾ ਮੌਕਾ ਦਿੱਤਾ ਗਿਆ | ਇਸੇ ਦੌਰਾਨ ਹੀ ਅੱਜ ਹਿੰਦੀ ਨੋਟਿੰਗ/ਡਰਾਫਟਿੰਗ ਲੇਖਣ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਕਰਮਚਾਰੀਆਂ ਨੇ ਨੋਟਿੰਗ/ਡਰਾਫਟਿੰਗ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰਾਜ ਭਾਸ਼ਾ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 14 ਸਤੰਬਰ ਨੂੰ ਹਿੰਦੀ ਭਾਸ਼ਣ ਮੁਕਾਬਲਾ ਕਰਵਾਇਆ ਜਾਵੇਗਾ, ਜਿਸ ਵਿਚ ਕਰਮਚਾਰੀ ‘ਤਕਨਾਲੋਜੀ ਤੋਂ ਬਦਲਾਅ ਤੱਕ’, ਭਾਰਤ ਦੀ ਡਿਜੀਟਲ ਯਾਤਰਾ’ ਅਤੇ ‘ਤਣਾਅ ਮੁਕਤ ਜੀਵਨ: ਅੱਜ ਦੀ ਲੋੜ’ ਵਿਚੋਂ ਕਿਸੇ ਇਕ ਵਿਸ਼ੇ ‘ਤੇ ਪੰਜ ਤੋਂ ਲੈ ਕੇ ਸੱਤ ਮਿੰਟ ਦਾ ਭਾਸ਼ਣ ਪੇਸ਼ ਕਰਨਗੇ | ਬੁਲਾਰੇ ਨੇ ਦੱਸਿਆ ਕਿ ਹਿੰਦੀ ਪੰਦ੍ਹਰਵਾੜੇ ਦੀ ਸਮਾਪਤੀ ‘ਤੇ 21 ਸਤੰਬਰ ਨੂੰ ਹਿੰਦੀ ਕੁਇਜ਼ ਮੁਕਾਬਲਾ ਕਰਵਾਇਆ ਜਾਵੇਗਾ | ਪੰਦ੍ਹਰਵਾੜੇ ਦੌਰਾਨ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਕਰਮਚਾਰੀਆਂ ਨੂੰ ਤਿੰਨ ਪ੍ਰੇਰਨਾ ਪੁਰਸਕਾਰ ਦਿੱਤੇ ਜਾਣਗੇ | ਰਾਜ ਭਾਸ਼ਾ ਵਿਭਾਗ ਵਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਿੰਦੀ ਪੰਦ੍ਹਰਵਾੜੇ ਵਿਚ ਉਤਸ਼ਾਹ ਨਾਲ ਭਾਗ ਲੈਣ ਤੇ ਰਾਜ ਭਾਸ਼ਾ ਹਿੰਦੀ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ |

ਅਜੀਤ ਡੈਸਕ 12-09-2026

ਪਿਛਲੀ ਖ਼ਬਰ ਫਗਵਾੜਾ ’ਚ 30 ਲੱਖ ਰੁਪਏ ਦੇ ਟਿਊਬਵੈੱਲ ਪ੍ਰਾਜੈਕਟ ਦਾ ਉਦਘਾਟਨ ਅਗਲੀ ਖ਼ਬਰ ਐਨ.ਪੀ.ਐਸ. ਤੇ ਯੂ.ਪੀ.ਐਸ. ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।