ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਛੇੜਛਾੜ ਦੇ ਮਾਮਲੇ ਦੀ ਬਸਪਾ ਆਗੂਆਂ ਵਲੋਂ ਨਿੰਦਾ
ਫਗਵਾੜਾ, 10 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਬਹੁਜਨ ਸਮਾਜ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਲੇਖਰਾਜ ਜਮਾਲਪੁਰੀ, ਪ੍ਰਧਾਨ ਚਿਰੰਜੀ ਲਾਲ ਕਾਲਾ, ਸੀਨੀਅਰ ਆਗੂ ਪਰਮਜੀਤ ਖਲਵਾੜਾ, ਸੀਨੀਅਰ ਆਗੂ ਐਡਵੋਕੇਟ ਕੁਲਦੀਪ ਰਾਮ ਭੱਟੀ, ਐਡਵੋਕੇਟ ਅਨੀਤਾ ਭੱਟੀ, ਲੰਡਨ ਤੋਂ ਸੁਦੇਸ਼ ਕੁਮਾਰ, ਲੈਂਬਰ ਬਲਾਲੋਂ, ਨਰਿੰਦਰ ਬਿੱਲਾ ਸਾਬਕਾ ਸਰਪੰਚ ਇੰਦਣਾ ਕਲਾਸਕੇ, ਅਮਰੀਕ ਪੰਡਵਾ, ਰਜਵਿੰਦਰ ਸੰਧੂ ਕੋਟਰਾਣੀ ਅਤੇ ਬਲਵਿੰਦਰ ਨੇ ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ | ਬਸਪਾ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਇੱਕ ਪਾਸੇ ਸਰਕਾਰੀ ਦਫ਼ਤਰਾਂ ਵਿਚ ਬਾਬਾ ਸਾਹਿਬ ਡਾ.
ਫਗਵਾੜਾ, 10 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਬਹੁਜਨ ਸਮਾਜ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਲੇਖਰਾਜ ਜਮਾਲਪੁਰੀ, ਪ੍ਰਧਾਨ ਚਿਰੰਜੀ ਲਾਲ ਕਾਲਾ, ਸੀਨੀਅਰ ਆਗੂ ਪਰਮਜੀਤ ਖਲਵਾੜਾ, ਸੀਨੀਅਰ ਆਗੂ ਐਡਵੋਕੇਟ ਕੁਲਦੀਪ ਰਾਮ ਭੱਟੀ, ਐਡਵੋਕੇਟ ਅਨੀਤਾ ਭੱਟੀ, ਲੰਡਨ ਤੋਂ ਸੁਦੇਸ਼ ਕੁਮਾਰ, ਲੈਂਬਰ ਬਲਾਲੋਂ, ਨਰਿੰਦਰ ਬਿੱਲਾ ਸਾਬਕਾ ਸਰਪੰਚ ਇੰਦਣਾ ਕਲਾਸਕੇ, ਅਮਰੀਕ ਪੰਡਵਾ, ਰਜਵਿੰਦਰ ਸੰਧੂ ਕੋਟਰਾਣੀ ਅਤੇ ਬਲਵਿੰਦਰ ਨੇ ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਵਾਪਰੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ | ਬਸਪਾ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਇੱਕ ਪਾਸੇ ਸਰਕਾਰੀ ਦਫ਼ਤਰਾਂ ਵਿਚ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ਲਗਾ ਕੇ ਉਨ੍ਹਾਂ ਦੇ ਸਨਮਾਨ ਦਾ ਦਿਖਾਵਾ ਕਰਦੀ ਹੈ, ਜਦਕਿ ਦੂਜੇ ਪਾਸੇ ਸਰਕਾਰ ਦੇ ਕਾਰਜਕਾਲ ਦੌਰਾਨ ਬਾਬਾ ਸਾਹਿਬ ਦੀਆਂ ਮੂਰਤੀਆਂ ਨਾਲ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘਟਨਾ ਵਿਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ ਅਤੇ ਇਸ ਪਿੱਛੇ ਕੰਮ ਕਰ ਰਹੀ ਸਾਜ਼ਿਸ਼ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕੀਤਾ ਜਾਵੇ |