07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੀਵਰੇਜ ਬੰਦ ਕਰਨ ਨੂੰ ਲੈ ਕੇ ਝਗੜਾ, ਰਿਵਾਲਵਰ ਦੀ ਵੱਟ ਮਾਰ ਕੇ ਵਿਅਕਤੀ ਕੀਤਾ ਜ਼ਖ਼ਮੀ

ਫਗਵਾੜਾ, 6 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬੰਗਾ ਰੋਡ ਉੱਤੇ ਸਥਿਤ ਵਿਸ਼ਵਕਰਮਾ ਕਲੋਨੀ ਵਿਖੇ ਸੀਵਰੇਜ ਨੂੰ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਬੰਦ ਕੀਤੇ ਜਾਣ ਦਾ ਵਿਰੋਧ ਕੀਤੇ ਜਾਣ ਉੱਤੇ ਇੱਕ ਵਿਅਕਤੀ ਨੂੰ ਗਾਲੀ ਗਲੋਚ ਕਰਕੇ ਉਸ ਦੇ ਰਿਵਾਲਵਰ ਦਾ ਵੱਟ ਮਾਰ ਕੇ ਜ਼ਖਮੀ ਕਰਨ ਦੀ ਸੂਚਨਾ ਮਿਲੀ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਸੀਵਰੇਜ ਨੂੰ ਗੈਰ-ਕਾਨੂੰਨੀ ਢੰਗ ਨਾਲ ਬੰਦ ਕਰਨ ਸਬੰਧੀ ਸੂਚਨਾ ਮਿਲੀ ਸੀ, ਜਿਸ ‘ਤੇ ਉਹ ਮੌਕੇ ‘ਤੇ ਪਹੁੰਚਿਆ | ਉੱਥੇ ਕੰਮ ਕਰ ਰਹੇ ਮਿਸਤਰੀ ਨੇ ਕਥਿਤ ਤੌਰ ‘ਤੇ ਦੱਸਿਆ ਕਿ ਉਸ ਨੂੰ ਇਹ ਕੰਮ ਅਮਰਜੀਤ ਸਿੰਘ ਵੱਲੋਂ ਕਰਨ ਲਈ ਕਿਹਾ ਗਿਆ ਸੀ | ਇਸੇ ਦੌਰਾਨ ਅਮਰਜੀਤ ਸਿੰਘ ਵੀ ਮੌਕੇ ‘ਤੇ ਪਹੁੰਚ ਗਿਆ ਅਤੇ ਕਥਿਤ ਤੌਰ ‘ਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ | ਅਰਵਿੰਦਰ ਸ਼ਰਮਾ ਅਨੁਸਾਰ ਇਸ ਦੌਰਾਨ ਅਮਰਜੀਤ ਸਿੰਘ ਨੇ ਆਪਣਾ ਰਿਵਾਲਵਰ ਕੱਢ ਲਿਆ, ਜਿਸ ਵਿਚੋਂ ਗੋਲੀ ਡਿਗ ਪਈ ਤੇ ਉਸ ਨੇ ਰਿਵਾਲਵਰ ਦੀ ਵੱਟ ਉਸ ਦੇ ਮਾਰੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ | ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਅਰਵਿੰਦਰ ਸ਼ਰਮਾ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਸ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਕਥਿਤ ਤੌਰ ‘ਤੇ ਰਿਵਾਲਵਰ ਦੀ ਵਰਤੋਂ ਕਰਨ ਵਾਲੇ ਵਿਅਕਤੀ ਦਾ ਲਾਇਸੈਂਸ ਰੱਦ ਕੀਤਾ ਜਾਵੇ | ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਅਜੀਤ ਡੈਸਕ 07-09-2026

ਪਿਛਲੀ ਖ਼ਬਰ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ’ਚ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੀ ਧੂਮ ਅਗਲੀ ਖ਼ਬਰ ਪਿੰਡ ਭਗਵਾਨਪੁਰ ਦੀ ਪੰਚਾਇਤ ਤੇ ਨੌਜਵਾਨਾਂ ਨੇ ਸ਼ੱਕੀ ਨੌਜਵਾਨ ਕਾਬੂ ਕਰਕੇ ਕੀਤੇ ਪੁਲਿਸ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।