ਹਰਗੋਬਿੰਦ ਨਗਰ ਵਿਖੇ ਵਿਅਕਤੀ ਨੂੰ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਦਾ ਨੁਕਸਾਨ
ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)- ਸ਼ਹਿਰ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਅੱਜ ਇੱਥੋਂ ਦੇ ਹਰਗੋਬਿੰਦ ਨਗਰ ਵਿਖੇ ਇੱਕ ਵਿਅਕਤੀ ਨੂੰ ਨੌਸਰਬਾਜ਼ਾਂ ਨੇ ਨਿਸ਼ਾਨਾ ਬਣਾਉਂਦਿਆਂ ਉਸ ਪਾਸੋਂ ਸੋਨੇ ਦਾ ਕੜਾ ਤੇ ਪਰਸ ਲੈ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕੀਮਤੀ ਲਾਲ ਜੈਨ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਜਾ ਰਹੇ ਸਨ ਤਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਉਨ੍ਹਾਂ ਦਵਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਸਾਥੀ ਦਵਾਈ ਦੇਣ ਲਈ ਅੰਦਰ ਚੱਲੇ ਗਏ ਤੇ ਇਸੇ ਦੌਰਾਨ ਕਾਰ ‘ਚ ਸਵਾਰ ਹੋ ਕੇ ਦੋ ਹੋਰ ਨੌਜਵਾਨ ਉਸ ਪਾਸ ਆਏ ਤੇ ਉਸ ਪਾਸੋਂ ਸੋਨੇ ਦਾ ਕੜਾ ਤੇ ਪਰਸ ਲੈ ਕੇ ਫ਼ਰਾਰ ਹੋ ਗਏ | ਜਿਸ ਨਾਲ ਉਨ੍ਹਾਂ ਦਾ ਕਰੀਬ 3 ਤੋਂ 3. 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ | ਵਰਨਣਯੋਗ ਹੈ ਕਿ ਸ਼ਹਿਰ ‘ਚ ਇਸ ਤਰ੍ਹਾਂ ਦੇ ਗਿਰੋਹ ਪਹਿਲਾ ਵੀ ਸਰਗਰਮ ਰਹਿ ਚੁੱਕੇ ਹਨ ਪਰ ਪੁਲਿਸ ਦੇ ਅੱਜ ਤੱਕ ਕਾਬੂ ‘ਚ ਨਹੀਂ ਆਏ |