02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭੁਲੱਥ ਦੇ ਕੌਮਾਂਤਰੀ ਪਾਵਰ ਲਿਫਟਰ ਪ੍ਰਦੀਪ ਘਈ ਦਾ ਸੁਖਪਾਲ ਸਿੰਘ ਖਹਿਰਾ ਵਲੋਂ ਸਨਮਾਨ ਸੰਤ ਹੀਰਾ ਦਾਸ ਸਕੂਲ ਦੇ 6 ਵਿਦਿਆਰਥੀ ਖੇਡਣਗੇ ਰਾਜ ਪੱਧਰੀ ਟੂਰਨਾਮੈਂਟ

ਕਾਲਾ ਸੰਘਿਆਂ, 1 ਸਤੰਬਰ (ਸੰਘਾ)-ਸਥਾਨਕ ਕਸਬੇ ਦੇ ਨਾਮਵਰ ਸਕੂਲ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 6 ਹੋਣਹਾਰ ਵਿਦਿਆਰਥੀਆਂ ਦੀ ਰਾਜ ਪੱਧਰੀ ਟੀਮ (ਸਟੇਟ ਲੈਵਲ) ਵਿਚ ਚੋਣ ਕੀਤੀ ਗਈ ਹੈ | ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਕਪੂਰਥਲਾ ਵਿਚ ਚੱਲ ਰਹੇ ਵਾਲੀਬਾਲ ਟੂਰਨਾਮੈਂਟ ਵਿਚ ਸੰਤ ਹੀਰਾ ਦਾਸ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਸਟੇਟ ਦੀ ਟੀਮ ’ਚ ਜਗ੍ਹਾ ਬਣਾਈ ਹੈ | ਇੱਥੇ ਵਰਨਣਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 70ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਪੂਰਥਲੇ ਵਿਖੇ ਕਰਵਾਈਆਂ ਜਾ ਰਹੀਆਂ ਹਨ | ਇਸ ਟੂਰਨਾਮੈਂਟ ਵਿਚ 16 ਬਲਾਕਾਂ ਨੇ ਭਾਗ ਲਿਆ ਜਿਨ੍ਹਾਂ ’ਚੋਂ ਕਪੂਰਥਲਾ-1 ਬਲਾਕ ’ਚੋਂ ਪਹਿਲਾ ਸਥਾਨ ਸੰਤ ਹੀਰਾ ਦਾਸ ਪਬਲਿਕ ਸਕੂਲ ਕਾਲਾ ਸੰਘਿਆਂ ਨੇ ਫਾਈਨਲ ਮੈਚ ਸੁਲਤਾਨਪੁਰ ਬਲਾਕ-1ਦੀ ਆਫੀਸ਼ੀਅਲ ਟੀਮ ਨੂੰ ਹਰਾ ਕੇ ਜ਼ਿਲ੍ਹਾ ਕਪੂਰਥਲਾ ਦੀ ਅੰਡਰ -19 ਦੀ ਵਾਲੀਬਾਲ ਦੀ ਟੀਮ ਵਿਚ ਜਗਾ ਪੱਕੀ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ | ਜ਼ਿਕਰਯੋਗ ਹੈ ਕਿ ਜ਼ੋਨਲ ਮੁਕਾਬਲੇ ਵਿਚ ਅਨੇਕਾਂ ਹੀ ਟੀਮਾਂ ਨੇ ਭਾਗ ਲਿਆ ਸੀ ਜਿਨ੍ਹਾਂ ਵਿਚ 16 ਬਲਾਕ ਬਣੇ ਸਨ ਇਨ੍ਹਾਂ ਸਾਰੇ ਬਲਾਕਾਂ ਦੀਆਂ ਟੀਮਾਂ ਨੂੰ ਪਛਾੜਦਿਆਂ ਸੰਤ ਹੀਰਾ ਦਾਸ ਸਕੂਲ ਦੇ ਹਰਜੋਬਨ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰਤਾਪ ਸਿੰਘ, ਆਰੀਅਨ, ਮਨਵੀਰ ਸਿੰਘ, ਅੰਸ਼ ਕੁਮਾਰ ਨੇ ਸਟੇਟ ਖੇਡਣ ਲਈ ਆਪਣਾ ਜ਼ੋਰ ਲਗਾਇਆ ਅਤੇ ਸਫਲਤਾ ਪ੍ਰਾਪਤ ਕੀਤੀ | ਇਹ ਸਾਰੇ ਹੀ ਵਿਦਿਆਰਥੀ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਸਾਇੰਸ ਅਤੇ ਕਾਮਰਸ ਗਰੁੱਪ ਵਿਚ ਆਪਣੀ ਪੜ੍ਹਾਈ ਕਰ ਰਹੇ ਹਨ, ਇਨ੍ਹਾਂ ਖਿਡਾਰੀਆਂ ਨੂੰ ਕੋਚਿੰਗ ਸਕੂਲ ਦੇ ਡੀ. ਪੀ.

ਅਜੀਤ ਡੈਸਕ 02-09-2026
ਕਾਲਾ ਸੰਘਿਆਂ, 1 ਸਤੰਬਰ (ਸੰਘਾ)-ਸਥਾਨਕ ਕਸਬੇ ਦੇ ਨਾਮਵਰ ਸਕੂਲ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 6 ਹੋਣਹਾਰ ਵਿਦਿਆਰਥੀਆਂ ਦੀ ਰਾਜ ਪੱਧਰੀ ਟੀਮ (ਸਟੇਟ ਲੈਵਲ) ਵਿਚ ਚੋਣ ਕੀਤੀ ਗਈ ਹੈ | ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਕਪੂਰਥਲਾ ਵਿਚ ਚੱਲ ਰਹੇ ਵਾਲੀਬਾਲ ਟੂਰਨਾਮੈਂਟ ਵਿਚ ਸੰਤ ਹੀਰਾ ਦਾਸ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਸਟੇਟ ਦੀ ਟੀਮ ’ਚ ਜਗ੍ਹਾ ਬਣਾਈ ਹੈ | ਇੱਥੇ ਵਰਨਣਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 70ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਪੂਰਥਲੇ ਵਿਖੇ ਕਰਵਾਈਆਂ ਜਾ ਰਹੀਆਂ ਹਨ | ਇਸ ਟੂਰਨਾਮੈਂਟ ਵਿਚ 16 ਬਲਾਕਾਂ ਨੇ ਭਾਗ ਲਿਆ ਜਿਨ੍ਹਾਂ ’ਚੋਂ ਕਪੂਰਥਲਾ-1 ਬਲਾਕ ’ਚੋਂ ਪਹਿਲਾ ਸਥਾਨ ਸੰਤ ਹੀਰਾ ਦਾਸ ਪਬਲਿਕ ਸਕੂਲ ਕਾਲਾ ਸੰਘਿਆਂ ਨੇ ਫਾਈਨਲ ਮੈਚ ਸੁਲਤਾਨਪੁਰ ਬਲਾਕ-1ਦੀ ਆਫੀਸ਼ੀਅਲ ਟੀਮ ਨੂੰ ਹਰਾ ਕੇ ਜ਼ਿਲ੍ਹਾ ਕਪੂਰਥਲਾ ਦੀ ਅੰਡਰ -19 ਦੀ ਵਾਲੀਬਾਲ ਦੀ ਟੀਮ ਵਿਚ ਜਗਾ ਪੱਕੀ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ | ਜ਼ਿਕਰਯੋਗ ਹੈ ਕਿ ਜ਼ੋਨਲ ਮੁਕਾਬਲੇ ਵਿਚ ਅਨੇਕਾਂ ਹੀ ਟੀਮਾਂ ਨੇ ਭਾਗ ਲਿਆ ਸੀ ਜਿਨ੍ਹਾਂ ਵਿਚ 16 ਬਲਾਕ ਬਣੇ ਸਨ ਇਨ੍ਹਾਂ ਸਾਰੇ ਬਲਾਕਾਂ ਦੀਆਂ ਟੀਮਾਂ ਨੂੰ ਪਛਾੜਦਿਆਂ ਸੰਤ ਹੀਰਾ ਦਾਸ ਸਕੂਲ ਦੇ ਹਰਜੋਬਨ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰਤਾਪ ਸਿੰਘ, ਆਰੀਅਨ, ਮਨਵੀਰ ਸਿੰਘ, ਅੰਸ਼ ਕੁਮਾਰ ਨੇ ਸਟੇਟ ਖੇਡਣ ਲਈ ਆਪਣਾ ਜ਼ੋਰ ਲਗਾਇਆ ਅਤੇ ਸਫਲਤਾ ਪ੍ਰਾਪਤ ਕੀਤੀ | ਇਹ ਸਾਰੇ ਹੀ ਵਿਦਿਆਰਥੀ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਸਾਇੰਸ ਅਤੇ ਕਾਮਰਸ ਗਰੁੱਪ ਵਿਚ ਆਪਣੀ ਪੜ੍ਹਾਈ ਕਰ ਰਹੇ ਹਨ, ਇਨ੍ਹਾਂ ਖਿਡਾਰੀਆਂ ਨੂੰ ਕੋਚਿੰਗ ਸਕੂਲ ਦੇ ਡੀ. ਪੀ. ਗੁਰਪ੍ਰੀਤ ਸਿੰਘ ਤੇ ਸਿਮਰਤ ਸੰਘਾ ਦੇ ਰਹੇ ਹਨ ਅਤੇ ਅਗਵਾਈ ਸੰਤ ਹੀਰਾ ਦਾਸ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਇੰਜ ਸੀਤਲ ਸਿੰਘ ਸੰਘਾ, ਡਾਇਰੈਕਟਰ ਡਾ. ਰਾਮ ਮੂਰਤੀ ਤੇ ਸਕੂਲ ਪਿ੍ੰਸੀਪਲ ਕਰੁਣਾ ਕਟੋਚ ਤੇ ਹੋਰ ਹੋਣਹਾਰ ਅਧਿਆਪਕਾਂ ਦੁਆਰਾ ਕੀਤੀ ਗਈ ਹੈ | ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਸਕੂਲ ਮੈਨੇਜਮੈਂਟ, ਸਮੂਹ ਅਧਿਆਪਕ ਸਾਹਿਬਾਨ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਕੇ ਸਟੇਟ ਪੱਧਰੀ ਟੂਰਨਾਮੈਂਟ ਜਿੱਤ ਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਹੈ |
ਪਿਛਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਸਾਰੇ ਸਕੂਲਾਂ ਨੂੰ ਸਫ਼ਾਈ ਸੇਵਕ ਅਤੇ ਸਫ਼ਾਈ ਲਈ ਲੋੜੀਂਦੇ ਫੰਡ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਡਾਕ ਮੰਡਲ ਵਲੋਂ ਭਲਕੇ ਲਗਾਈ ਜਾਵੇਗੀ ਡਾਕ ਅਦਾਲਤ-ਵਿਕਾਸ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।