31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੈਰ ਕਰਨ ਜਾ ਰਹੀਆਂ ਔਰਤਾਂ ਨੂੰ ਟੈਂਪੂ ਨੇ ਦਰੜਿਆ, ਇਕ ਔਰਤ ਦੀ ਮੌਤ- ਦੋ ਗੰਭੀਰ ਜ਼ਖਮੀ

ਬੇਗੋਵਾਲ, 30 ਅਗਸਤ (ਸੁਖਜਿੰਦਰ ਸਿੰਘ)-ਅੱਜ ਤੜਕਸਾਰ ਪਿੰਡ ਭਦਾਸ ਦੀਆਂ ਸੈਰ ਕਰਨ ਜਾ ਰਹੀਆਂ ਔਰਤਾਂ ਨੂੰ ਇੱਕ ਤੇਜ਼ ਰਫ਼ਤਾਰ ਟੈਂਪੂ ਨੇ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਈਆਂ | ਇਸ ਸਬੰਧੀ ਪਿੰਡ ਭਦਾਸ ਦੇ ਸਰਪੰਚ ਨਿਸ਼ਾਨ ਸਿੰਘ ਬਲਿਆਣੀਆਂ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਪਿੰਡ ਭਦਾਸ ਤੋਂ ਭੁਲੱਥ ਵਾਲੀ ਸਾਈਡ ਨੂੰ ਸੈਰ ਕਰਨ ਗਈਆਂ ਔਰਤਾਂ ਜਦੋਂ ਵਾਪਸ ਪਿੰਡ ਨੂੰ ਆ ਰਹੀਆਂ ਸਨ ਤਾਂ ਭੁਲੱਥ ਵਾਲੀ ਸਾਈਡ ਤੋਂ ਬੇਗੋਵਾਲ ਨੂੰ ਜਾ ਰਹੇ ਤੇਜ਼ ਰਫ਼ਤਾਰ ਡੀ. ਸੀ.

ਅਜੀਤ ਡੈਸਕ 31-08-2026
ਬੇਗੋਵਾਲ, 30 ਅਗਸਤ (ਸੁਖਜਿੰਦਰ ਸਿੰਘ)-ਅੱਜ ਤੜਕਸਾਰ ਪਿੰਡ ਭਦਾਸ ਦੀਆਂ ਸੈਰ ਕਰਨ ਜਾ ਰਹੀਆਂ ਔਰਤਾਂ ਨੂੰ ਇੱਕ ਤੇਜ਼ ਰਫ਼ਤਾਰ ਟੈਂਪੂ ਨੇ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਈਆਂ | ਇਸ ਸਬੰਧੀ ਪਿੰਡ ਭਦਾਸ ਦੇ ਸਰਪੰਚ ਨਿਸ਼ਾਨ ਸਿੰਘ ਬਲਿਆਣੀਆਂ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਪਿੰਡ ਭਦਾਸ ਤੋਂ ਭੁਲੱਥ ਵਾਲੀ ਸਾਈਡ ਨੂੰ ਸੈਰ ਕਰਨ ਗਈਆਂ ਔਰਤਾਂ ਜਦੋਂ ਵਾਪਸ ਪਿੰਡ ਨੂੰ ਆ ਰਹੀਆਂ ਸਨ ਤਾਂ ਭੁਲੱਥ ਵਾਲੀ ਸਾਈਡ ਤੋਂ ਬੇਗੋਵਾਲ ਨੂੰ ਜਾ ਰਹੇ ਤੇਜ਼ ਰਫ਼ਤਾਰ ਡੀ.ਸੀ.ਐਮ. ਨੰਬਰ ਐਚ.ਆਰ. 68 ਬੀ 5468 ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਸੱਤਿਆ ਕੌਰ ਪਤਨੀ ਕਾਲਾ ਸਿੰਘ ਵਾਸੀ ਭਦਾਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ | ਜਦਕਿ ਬਲਜੀਤ ਕੌਰ ਪਤਨੀ ਸੁਖਦੇਵ ਸਿੰਘ ਤੇ ਸਤਨਾਮ ਕੌਰ ਪਤਨੀ ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਜੇਰੇ ਇਲਾਜ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਸਰਪੰਚ ਨਿਸ਼ਾਨ ਸਿੰਘ ਬਲਿਆਣੀਆਂ ਨੇ ਇਹ ਵੀ ਦੱਸਿਆ ਕਿ ਇਸ ਹਾਦਸੇ ਦੌਰਾਨ ਉਕਤ ਡੀਸੀਐਮ ਦਾ ਡਰਾਈਵਰ ਗੱਡੀ ਨੂੰ ਛੱਡ ਕੇ ਭੱਜਣ ਵਿੱਚ ਫ਼ਰਾਰ ਹੋ ਗਿਆ ਜਦਕਿ ਮੌਕੇ ਤੇ ਪੁੱਜ ਕੇ ਪੁਲਿਸ ਨੇ ਟੈਂਪੂ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧੀ ਇਸ ਕੇਸ ਦੀ ਕਾਰਵਾਈ ਕਰ ਰਹੇ ਐਸ.ਆਈ. ਪ੍ਰਗਟ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈੇ |
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬਾਲ-ਵਿਗਿਆਨ ਕਾਂਗਰਸ ਸੰਬੰਧੀ ਲਗਾਈ ਓਰੀਐਨਟੇਸ਼ਨ ਵਰਕਸ਼ਾਪ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਵਲੋਂ 5 ਸਤੰਬਰ ਨੂੰ ਸੰਗਰੂਰ ’ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।