27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜ਼ਿਲ੍ਹਾ ਪ੍ਰਧਾਨ ਭਾਜਪਾ ਦੀ ਮਨਮਰਜ਼ੀ ਤੋਂ ਦੁਖੀ ਹੋ ਕੇ ਨਿਸ਼ਾ ਬੇਰੀ ਨੇ ਅਲਾਵਲਪੁਰ ਸਰਕਲ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਆਦਮਪੁਰ, 26 ਅਗਸਤ (ਹਰਪ੍ਰੀਤ ਸਿੰਘ )- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਲਾਵਲਪੁਰ ਸਰਕਲ ਦੀ ਪ੍ਰਧਾਨ ਨਿਸ਼ਾ ਬੇਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਹਾਈਕਮਾਂਡ ਦੇ ਧਿਆਨ ਹਿੱਤ ਜਾਰੀ ਕੀਤੇ ਇਕ ਬਿਆਨ ਵਿਚ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ।

ਅਜੀਤ ਡੈਸਕ 27-08-2026
ਆਦਮਪੁਰ, 26 ਅਗਸਤ (ਹਰਪ੍ਰੀਤ ਸਿੰਘ )- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਲਾਵਲਪੁਰ ਸਰਕਲ ਦੀ ਪ੍ਰਧਾਨ ਨਿਸ਼ਾ ਬੇਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਹਾਈਕਮਾਂਡ ਦੇ ਧਿਆਨ ਹਿੱਤ ਜਾਰੀ ਕੀਤੇ ਇਕ ਬਿਆਨ ਵਿਚ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ । ਨਿਸ਼ਾ ਬੇਰੀ ਨੇ ਦੋਸ਼ ਲਗਾਇਆ ਕਿ ਜ਼ਿਲ੍ਹਾ ਪ੍ਰਧਾਨ ਮਨਮੀਤ ਵਿੱਕੀ ਪਾਰਟੀ ਅੰਦਰ ਆਪਣੀ ਮਨਮਰਜ਼ੀ ਚਲਾ ਰਹੇ ਹਨ ਅਤੇ ਪਾਰਟੀ ਦੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ। ਜ਼ਿਲ੍ਹਾ ਲੀਡਰਸ਼ਿਪ ਦੇ ਇਸ ਰਵੱਈਏ ਤੋਂ ਖਫ਼ਾ ਹੋ ਕੇ ਉਨ੍ਹਾਂ ਸਰਕਲ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਭਾਜਪਾ ਦੀ ਸੱਚੀ ਸਿਪਾਹੀ ਬਣ ਕੇ ਪਾਰਟੀ ਦੀ ਸੇਵਾ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ, “ਪਾਰਟੀ ਮੇਰੇ ਲਈ ਸਭ ਤੋਂ ਉੱਪਰ ਹੈ, ਅਤੇ ਮੈਂ ਹਮੇਸ਼ਾ ਪਾਰਟੀ ਦੇ ਹੱਕ ਵਿੱਚ ਅਤੇ ਪਾਰਟੀ ਦੇ ਨਾਲ ਖ਼ੜ੍ਹੀ ਹਾਂ।”
ਪਿਛਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਭਲਕੇ ਮਨਾਇਆ ਜਾਵੇਗਾ ‘ਗੁਰੂ ਲਾਧੋ ਰੇ ਦਿਵਸ’ ਅਗਲੀ ਖ਼ਬਰ ਕਬਜ਼ਾ ਹਟਣ ਤੋਂ ਬਾਅਦ ਲਤੀਫਪੁਰਾ ਵਿਚ ਸੜਕ ਬਣਨ ਤੋਂ ਇਲਾਵਾ ਲੱਗਣਗੀਆਂ ਸਟਰੀਟ ਲਾਈਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।