ਜੋਤੀ ਪਬਲਿਕ ਹਾਈ ਸਕੂਲ ’ ਚ ਮੁਫ਼ਤ ਮੈਡੀਕਲ ਤੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ
ਮਕਸੂਦਾ ਚੌਕ, 23 ਅਗਸਤ (ਸੌਰਵ ਮਹਿਤਾ)-ਅਮਨ ਨਗਰ ਸਥਿਤ ਜੋਤੀ ਪਬਲਿਕ ਹਾਈ ਸਕੂਲ ਵਿੱਚ ਮੁਫ਼ਤ ਮੈਡੀਕਲ ਅਤੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਇਸ ਲੋਕ-ਹਿੱਤਕਾਰੀ ਉਪਰਾਲੇ ਨੂੰ ਆਪਣਾ ਸਮਰਥਨ ਦਿੱਤਾ।
ਅਜੀਤ ਡੈਸਕ
24-08-2026