ਪੰਜਾਬ ਬੰਦ ਦੌਰਾਨ ਗੁਰਾਇਆ ’ ਚ ਗੁੰਡਾਗਰਦੀ ਸੁਵਿਧਾ ਸੈਂਟਰ ਦੇ ਕਰਮਚਾਰੀ ਦੇ ਨਾਲ ਕੀਤੀ ਗਈ ਕੁੱਟਮਾਰ
ਗੁਰਾਇਆ, 22 ਅਗਸਤ (ਬਲਵਿੰਦਰ ਸਿੰਘ)- ਪੰਜਾਬ ਬੰਦ ਦੀ ਕਾਲ ਦੌਰਾਨ ਇੱਥੋਂ ਦੇ ਵਾਰਡ ਨੰਬਰ 9 ਦੇ ਵਿਚ ਗੁੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਦੋ ਨੌਜਵਾਨਾਂ ਦੇ ਵੱਲੋਂ ਸੇਵਾ ਕੇਂਦਰ ਦੇ ਕਰਮਚਾਰੀ ਦੇ ਨਾਲ ਕੁੱਟਮਾਰ ਤੇ ਗਲੀ ਗਲੋਚ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਬੰਦ ਦੀ ਕਾਲ ਦੇ ਦੌਰਾਨ ਉਨ੍ਹਾਂ ਨੂੰ ਜਥੇਬੰਦੀਆਂ ਨੇ ਕਿਹਾ ਕਿ ਉਹ 2 ਵਜੇ ਤੱਕ ਸੁਵਿਧਾ ਸੈਂਟਰ ਨੂੰ ਬੰਦ ਕਰ ਲੈਣ ਜਿਸ ਦੌਰਾਨ ਜਦੋਂ ਉਹ ਗੇਟ ਬੰਦ ਕਰਕੇ ਬਾਹਰ ਖੜੇ ਸੀ ਤਾਂ ਦੋ ਨੌਜਵਾਨ ਆ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗ ਗਏ ਕਿ ਤੁਸੀਂ ਬਾਹਰ ਕਿਉਂ ਖੜੇ ਹੋ।
ਗੁਰਾਇਆ, 22 ਅਗਸਤ (ਬਲਵਿੰਦਰ ਸਿੰਘ)- ਪੰਜਾਬ ਬੰਦ ਦੀ ਕਾਲ ਦੌਰਾਨ ਇੱਥੋਂ ਦੇ ਵਾਰਡ ਨੰਬਰ 9 ਦੇ ਵਿਚ ਗੁੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਦੋ ਨੌਜਵਾਨਾਂ ਦੇ ਵੱਲੋਂ ਸੇਵਾ ਕੇਂਦਰ ਦੇ ਕਰਮਚਾਰੀ ਦੇ ਨਾਲ ਕੁੱਟਮਾਰ ਤੇ ਗਲੀ ਗਲੋਚ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਬੰਦ ਦੀ ਕਾਲ ਦੇ ਦੌਰਾਨ ਉਨ੍ਹਾਂ ਨੂੰ ਜਥੇਬੰਦੀਆਂ ਨੇ ਕਿਹਾ ਕਿ ਉਹ 2 ਵਜੇ ਤੱਕ ਸੁਵਿਧਾ ਸੈਂਟਰ ਨੂੰ ਬੰਦ ਕਰ ਲੈਣ ਜਿਸ ਦੌਰਾਨ ਜਦੋਂ ਉਹ ਗੇਟ ਬੰਦ ਕਰਕੇ ਬਾਹਰ ਖੜੇ ਸੀ ਤਾਂ ਦੋ ਨੌਜਵਾਨ ਆ ਕੇ ਉਨ੍ਹਾਂ ਨਾਲ ਬਹਿਸ ਕਰਨ ਲੱਗ ਗਏ ਕਿ ਤੁਸੀਂ ਬਾਹਰ ਕਿਉਂ ਖੜੇ ਹੋ। ਜਿਸ ਤੋਂ ਬਾਦ ਉਹ ਦੋਨੋ ਹੀ ਨੌਜਵਾਨ ਆਪਣੀ ਮਾਤਾ ਦੇ ਨਾਲ ਆਏ ਤੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਜਿਸ ਦੀ ਸੀ ਸੀ ਟੀ ਵੀ ਵੀਡੀਓ ਵੀ ਨਜ਼ਦੀਕ ਲੱਗੇ ਕੈਮਰੇ ਵਿਚ ਕੈਦ ਹੋ ਗਈ। ਉਧਰ ਹੀ ਹਸਪਤਾਲ ਵਿਚ ਕਰਮਚਾਰੀ ਨਾਲ ਹੋਈ ਗੁੰਡਾ ਗਰਦੀ ਬਾਰੇ ਉਸ ਦਾ ਹਾਲ ਚਾਲ ਪੁੱਛਣ ਗਏ ਗੁਰਾਇਆ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ, ਅਤੇ ਉਨ੍ਹਾਂ ਦੇ ਸਾਰੇ ਕੌਂਸਲਰ ਸਾਥੀਆਂ ਨੇ ਪ੍ਰਸ਼ਾਸਨ ਦੇ ਕੋਲ ਮੰਗ ਕੀਤੀ ਕਿ ਇਸ ਤਰਾਂ ਦੇ ਗੁੰਡਾ ਅਨਸਰਾਂ ‘ਤੇ ਕਾਰਵਾਈ ਕੀਤੀ ਜਾਵੇ ਉਨ੍ਹਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਚ ਅਮਨ ਸ਼ਾਂਤੀ ਚਾਹੁੰਦੇ ਹਨ ਤੇ ਕਿਸੇ ਵੀ ਤਰਾਂ ਦੀ ਗੁੰਡਾ ਗਰਦੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸੰਜੀਵ ਹੀਰ,ਰਾਹੁਲ ਪੁੰਜ,ਜਤਿਨ ਸ਼ਰਮਾ,ਸੰਨੀ ਮਨੋਤਾ,ਜਸਵੀਰ ਸਿੰਘ ਅਤੇ ਹੋਰ ਹਾਜ਼ਰ ਸਨ। ਕੀ ਹੈ ਮਾਮਲਾ- ਇਥੇ ਪੰਜਾਬ ਬੰਦ ਦੀ ਕਾਲ ਦੌਰਾਨ ਵੱਖ ਵੱਖ ਜਥੇਬੰਦੀਆਂ ਅਤੇ ਨਿਹੰਗ ਸਿੰਘਾਂ ਨੇ ਸੁਵਿਧਾ ਸੈਂਟਰਾਂ ਨੂੰ ਬੰਦ ਕਰਵਾ ਦਿੱਤਾ। ਪਰ ਕੁੱਝ ਲੋਕ ਇਸ ਗੱਲ ਲਈ ਬਜ਼ਿਦ ਸਨ ਕਿ ਸਾਡਾ ਕੰਮ ਸੁਵਿਧਾ ਸੈਂਟਰ ਖੋਹਲ ਕੇ ਕੀਤਾ ਜਾਵੇ। ਕਰਮਚਾਰੀ ਵਲੋਂ ਇਹ ਦੱਸਿਆਂ ਗਿਆ ਕਿ ਪੰਜਾਬ ਬੰਦ ਕਾਰਨ ਸੁਵਿਧਾ ਸੈਂਟਰ ਬੰਦ ਹੈ ਤੁਸੀਂ ਦੋ ਵਜੇ ਤੋਂ ਬਾਅਦ ਆ ਜਾਓ। ਪਰ ਸ਼ਰਾਰਤੀਆ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।