ਮਲਸੀਆਂ ਤੋਂ ਚੋਰੀ ਹੋਈ ਘਰੇਲੂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਬਾਗਪੁਰ ਤੋਂ ਬਰਾਮਦ
ਮਲਸੀਆਂ, 22 ਅਗਸਤ (ਦਲਜੀਤ ਸਿੰਘ ਸਚਦੇਵਾ)- ਮਲਸੀਆਂ ਤੋਂ ਅੱਜ ਸ਼ਾਮ ਚੋਰੀ ਹੋਈ ਘਰੇਲੂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਪਿੰਡ ਬਾਗਪੁਰ ਤੋਂ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 7 ਵਜੇ ਅਟਵਾਲ ਗੈੱਸ ਏਜੰਸੀ ਸ਼ਾਹਕੋਟ ਦੀ ਮਹਿੰਦਰਾ ਪਿਕਅੱਪ ਗੱਡੀ ਦਾ ਡਰਾਈਵਰ ਤੇ ਹੈਲਪਰ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਤੋਂ ਬਾਅਦ ਮਲਸੀਆਂ ਦਾਣਾ ਮੰਡੀ ਸਾਹਮਣੇ ਗੱਡੀ ਖੜ੍ਹੀ ਕਰਕੇ ਇਕ ਦੁਕਾਨ ਤੋਂ ਪੈਸੇ ਲੈਣ ਗਏ ਸਨ ।
ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ ਹੋਣ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਾ ਹੋਇਆ ਗੱਡੀ ਦਾ ਡਰਾਈਵਰ। ਤਸਵੀਰ : ਦਲਜੀਤ ਸਿੰਘ ਸਚਦੇਵਾ
23-08-2026