23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਿਵਲ ਹਸਪਤਾਲ ਭੁਲੱਥ ‘ਚ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ ਦੇ ਗੋਡੇ ਦਾ ਸਫਲ ਰਿਪਲੇਸਮੈਂਟ

ਭੁਲੱਥ , 22 ਅਗਸਤ ( ਮੇਹਰ ਚੰਦ ਸਿੱਧੂ )- ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ . ਤੁਸ਼ਾਰ ਆਹਲੂਵਾਲੀਆ ਵਲੋਂ ਇਕ ਮਰੀਜ਼ ਦੇ ਗੋਡੇ ਦਾ ਸਫਲ ਆਪਰੇਸ਼ਨ ਕਰਕੇ ਰਿਪਲੇਸਮੈਂਟ ਗੋਡਾ ਬਦਲਿਆ ਗਿਆ | ਡਾ .

ਅਜੀਤ ਡੈਸਕ 23-08-2026
ਭੁਲੱਥ , 22 ਅਗਸਤ ( ਮੇਹਰ ਚੰਦ ਸਿੱਧੂ )- ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਡਾ . ਤੁਸ਼ਾਰ ਆਹਲੂਵਾਲੀਆ ਵਲੋਂ ਇਕ ਮਰੀਜ਼ ਦੇ ਗੋਡੇ ਦਾ ਸਫਲ ਆਪਰੇਸ਼ਨ ਕਰਕੇ ਰਿਪਲੇਸਮੈਂਟ ਗੋਡਾ ਬਦਲਿਆ ਗਿਆ | ਡਾ . ਤੁਸ਼ਾਰ ਨੇ ਦੱਸਿਆ ਕਿ ਜਸਵੀਰ ਸਿੰਘ 75 ਸਾਲਾ ਵਿਅਕਤੀ ਵਾਸੀ ਪਿੰਡ ਲੱਖਣਕੇ ਪੱਡਾ ਪਿਛਲੇ ਸੱਤ ਅੱਠ ਸਾਲਾਂ ਤੋਂ ਦੋਵੇਂ ਗੋਡਿਆਂ ਦੇ ਗੰਭੀਰ ਗਠੀਏ ਤੋਂ ਪੀੜਿਤ ਸਨ ਤੇ ਸਿਰਫ ਵਾਕਰ ਦੀ ਸਹਾਇਤਾ ਨਾਲ ਚੱਲ ਫਿਰ ਸਕਦੇ ਸਨ | ਮਰੀਜ਼ ਨੂੰ ਹਾਈ ਬਲੱਡ ਪਰੈਸ਼ਰ ਤੇ ਦਮਾ ਵੀ ਸੀ , ਉਹਨਾਂ ਦੇ ਸੱਜੇ ਗੋਡੇ ਦਾ ਸਫਲ ਟੋਟਲ ਰਿਪਲੇਸਮੈਂਟ ਕੀਤਾ ਗਿਆ ਹੈ ਤੇ ਚੌਥੇ ਦਿਨ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਮਰੀਜ਼ ਪੂਰੀ ਤਰ੍ਹਾਂ ਦਰਦ ਰਹਿਤ ਤੁਰ ਫਿਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਐਪੀਡਿਊਰਲ ਐਨੇਸਥੀਸੀਆ ਤੇ ਪੇਨ ਇਫਿਊਜਨ ਪੰਪ ਦੀ ਵੀ ਸਹੂਲਤ ਉਪਲਬਧ ਹੈ , ਜਿਸ ਨਾਲ ਸਰਜਰੀ ਤੋਂ ਬਾਅਦ ਮਰੀਜ਼ਾਂ ਦੇ ਦਰਦ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ | ਉਹਨਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਐਸਐਮਓ ਡਾ . ਹਰਜਿੰਦਰ ਸਿੰਘ , ਫਾਰਮੇਸੀ ਅਫਸਰ ਕਿਰਨ , ਐਮ ਪੀ ਐਚ ਗੁਰਜੀਤ ਸਿੰਘ ਤੇ ਰਾਹੁਲ ਮੌਜੂਦ ਸਨ |
ਪਿਛਲੀ ਖ਼ਬਰ ਬਲਵਿੰਦਰ ਸਿੰਘ ਡਡਵਿੰਡੀ 78ਵੀਂ ਵਾਰ ਖ਼ੂਨਦਾਨ ਕਰਕੇ ਬਣੇ ਪ੍ਰੇਰਨਾ ਸਰੋਤ ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਸਰਕਾਰੀ ਸਕੂਲ ਕੰਨਿਆ ਨੂੰ ਵਾਟਰ ਕੂਲਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।