24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੌਂਸਲਰ ਹੈਪੀ ਨੇ ਨਿਗਮ ਹਾਊਸ ਦੀ ਮੀਟਿੰਗ ਸੱਦਣ ’ ਤੇ ਮੇਅਰ ਦਾ ਕੀਤਾ ਧੰਨਵਾਦ ਕਿਹਾ ਇਸ ਨਾਲ ਸ਼ਹਿਰ ਦੇ ਵਿਕਾਸ ਕੰਮਾਂ ਵਿਚ ਆਏਗੀ ਤੇਜ਼ੀ, ਹੱਲ ਹੋਣਗੇ ਮਸਲੇ

ਜਲੰਧਰ, 22 ਅਗਸਤ (ਸ਼ਿਵ )-ਵਾਰਡ ਨੰਬਰ 35 ਦੀ ਕੌਂਸਲਰ ਅਤੇ ਨਗਰ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਮੇਅਰ ਵਨੀਤ ਧੀਰ ਦਾ ਅੱਜ ਨਿਗਮ ਹਾਊਸ ਦੀ ਮੀਟਿੰਗ ਸੱਦਣ ਲਈ ਧੰਨਵਾਦ ਕੀਤਾ ਹੈ। ਹੈਪੀ ਨੇ ਦੱਸਿਆ ਕਿ ਉਨ੍ਹਾਂ ਮੇਅਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਨਿਗਮ ਹਾਊਸ ਦੀ ਮੀਟਿੰਗ ਜਲਦ ਤੋਂ ਜਲਦ ਬੁਲਾਈ ਜਾਵੇ ਤਾਂ ਇਹ ਮੀਟਿੰਗ 25 ਅਗਸਤ, 2026 ਨੂੰ ਰੈੱਡ ਕਰਾਸ ਭਵਨ ਵਿਖੇ ਸਵੇਰੇ 11 ਵਜੇ ਬੁਲਾ ਲਈ ਗਈ ਹੈ।

ਅਜੀਤ ਡੈਸਕ 23-08-2026
ਜਲੰਧਰ, 22 ਅਗਸਤ (ਸ਼ਿਵ )-ਵਾਰਡ ਨੰਬਰ 35 ਦੀ ਕੌਂਸਲਰ ਅਤੇ ਨਗਰ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਮੇਅਰ ਵਨੀਤ ਧੀਰ ਦਾ ਅੱਜ ਨਿਗਮ ਹਾਊਸ ਦੀ ਮੀਟਿੰਗ ਸੱਦਣ ਲਈ ਧੰਨਵਾਦ ਕੀਤਾ ਹੈ। ਹੈਪੀ ਨੇ ਦੱਸਿਆ ਕਿ ਉਨ੍ਹਾਂ ਮੇਅਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਨਿਗਮ ਹਾਊਸ ਦੀ ਮੀਟਿੰਗ ਜਲਦ ਤੋਂ ਜਲਦ ਬੁਲਾਈ ਜਾਵੇ ਤਾਂ ਇਹ ਮੀਟਿੰਗ 25 ਅਗਸਤ, 2026 ਨੂੰ ਰੈੱਡ ਕਰਾਸ ਭਵਨ ਵਿਖੇ ਸਵੇਰੇ 11 ਵਜੇ ਬੁਲਾ ਲਈ ਗਈ ਹੈ। ਕੌਂਸਲਰ ਹੈਪੀ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਰਕੇ ਇਹ ਮੀਟਿੰਗ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮੀਟਿੰਗ ਵਿਚ ਵਾਰਡ ਦੇ ਰਹਿੰਦੇ ਕੰਮਾਂ ਬਾਰੇ ਅਤੇ ਹੋਰ ਸਮੱਸਿਆਵਾਂ ਬਾਰੇ ਮੇਅਰ ਨੂੰ ਜਾਣੂ ਕਰਵਾਉਣਗੇ ਤਾਂ ਜੋ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਹੋ ਸਕੇ। ਹੈਪੀ ਨੇ ਕਿਹਾ ਕਿ ਇਹ ਵੀ ਮੰਗ ਕੀਤੀ ਜਾਵੇਗੀ ਬਰਸਾਤਾਂ ਕਾਰਨ ਕਾਫ਼ੀ ਸੀਵਰੇਜ ਬੰਦ ਪਏ ਹਨ ਤੇ ਉਨ੍ਹਾਂ ਦੀ ਸਫ਼ਾਈ ਕਰਵਾਉਣ ਲਈ ਸਫ਼ਾਈ ਸੇਵਕਾਂ ਦੀ ਵੱਡੀ ਕੰਮੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰਾ ਵਾਰਡ ਸ਼ਹਿਰ ਦਾ ਮੇਨ ਵਾਰਡ ਹੈ ਇਸ ਲਈ ਮੇਰੀ ਬੇਨਤੀ ਹੋਵੇਗੀ ਕਿ ਸੀਵਰੇਜ ਦੀ ਸਫ਼ਾਈ ਲਈ ਚੱਲ ਰਹੀ ਕਰਮਚਾਰੀਆਂ ਦੀ ਘਾਟ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਡੀ . ਏ . ’ ਤੇ ਕੁੰਡਲੀ ਮਾਰ ਕੇ ਬੈਠੀ ਭਗਵੰਤ ਮਾਨ ਸਰਕਾਰ - ਕੈਂਥ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਚ ਤੀਜ ਕਮ ਫਰੈਸ਼ਰ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।