ਧੋਖਾਧੜੀ ਕਰਨ ਦੇ ਦੋਸ਼ ਹੇਠ ਚਾਰ ਵਿਰੁੱਧ ਕੇਸ ਦਰਜ
ਕਪੂਰਥਲਾ, 18 ਅਗਸਤ (ਸਡਾਨਾ)- ਵਿਦੇਸ਼ ਭੇਜਣ ਦੇ ਝਾਂਸੇ ਧੋਖਾਧੜੀ ਕਰਨ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ| ਆਪਣੀ ਸ਼ਿਕਾਇਤ ਵਿਚ ਮਨੋਹਰ ਲਾਲ ਚੰਦੇਲ ਵਾਸੀ ਸੈਨਿਕ ਸਕੂਲ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਵਿਦੇਸ਼ ਕੈਨੇਡਾ ਵਿਖੇ ਪੱਕਾ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ 27 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ| ਸ਼ਿਕਾਇਤ ਦੀ ਜਾਂਚ ਵਿਚ ਪੜਤਾਲੀਆ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਟਰੈਵਲ ਏਜੰਟ ਅਰਵਿੰਦਰ ਸਿੰਘ, ਗੁਰਦੀਪ ਸਿੰਘ ਵਾਸੀਆਨ ਚੰਡੀਗੜ੍ਹ, ਡੇਵਿਡ ਅਰੋੜਾ ਵਾਸੀ ਬਾਘਾ ਪੁਰਾਣਾ ਤੇ ਬਲਜਿੰਦਰ ਸਿੰਘ ਵਾਸੀ ਝੰਡੀਗੜ੍ਹ ਨੇ ਵੱਖ-ਵੱਖ ਸਮੇਂ ਦੌਰਾਨ ਉਸ ਪਾਸੋਂ 27 ਲੱਖ 69 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਲਈ ਤੇ ਨਾ ਹੀ ਉਸ ਦੇ ਲੜਕੇ ਨੂੰ ਵਿਦੇਸ਼ ਵਿਖੇ ਪੱਕਾ ਕਰਵਾਇਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ| ਸ਼ਿਕਾਇਤ ਦੀ ਜਾਂਚ ਉਪਰੰਤ ਸਿਟੀ ਪੁਲਿਸ ਨੇ ਉਕਤ ਚਾਰਾਂ ਕਥਿਤ ਦੋਸ਼ੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ.