19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੁੱਟਮਾਰ ਕਰਨ ਦੇ ਸੰਬੰਧ ’ ਚ ਅੱਧੀ ਦਰਜਨ ਖ਼ਿਲਾਫ਼ ਕੇਸ ਦਰਜ

ਫਗਵਾੜਾ, 18 ਅਗਸਤ (ਹਰਜੋਤ ਸਿੰਘ ਚਾਨਾ)- ਪਾਣੀ ਦੇ ਛਿੱਟੇ ਪੈਂਦਾ ਹੋਣ ਤੋਂ ਪਏ ਵਿਵਾਦ ਦੇ ਚੱਲਦਿਆਂ ਹੋਈ ਲੜਾਈ ‘ਚ ਨੌਜਵਾਨ ਦੀ ਕੁੱਟਮਾਰ ਕਰਨ ਦੇ ਸਬੰਧ ‘ਚ ਸਤਨਾਮਪੁਰਾ ਪੁਲਿਸ ਨੇ ਕਰੀਬ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅਰਸ਼ਦੀਪ ਭੱਟੀ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਮਦਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੇ ਦੋਸਤ ਸਮੇਤ ਗੱਡੀ ‘ਚ ਸਵਾਰ ਹੋ ਕੇ ਲਾਅ ਗੇਟ ਮਹੇੜੂ ਵਿਖੇ ਕੁੱਝ ਖਾਣ ਪੀਣ ਲਈ ਗਏ ਸਨ ਜਦੋਂ ਉਹ ਗੱਡੀ ਖੜ੍ਹੀ ਕਰਕੇ ਪੈਦਲ ਜਾ ਰਹੇ ਸੀ ਤਾਂ ਉਕਤ ਵਿਅਕਤੀ ਆਪਣੇ ਮੋਟਰਸਾਈਕਲ ਤੇ ਤੇਜ਼ ਰਫ਼ਤਾਰ ਨਾਲ ਆਇਆ ਤੇ ਉਨ੍ਹਾਂ ਉੱਪਰ ਪਾਣੀ ਦੇ ਛਿੱਟੇ ਮਾਰ ਕੇ ਚਲਾ ਗਿਆ ਤੇ ਜਦੋਂ ਉਨ੍ਹਾਂ ਉਸ ਨੰੂ ਹੌਲੀ ਚੱਲਣ ਲਈ ਕਿਹਾ ਤਾਂ ਉਕਤ ਨੌਜਵਾਨ ਆਪਣੇ ਸਾਥੀਆਂ ਸਮੇਤ ਉਸ ਦੇ ਗੱਲ ਪੈ ਗਏ ਤੇ ਕੁੱਟਮਾਰ ਕੀਤੀ | ਜਿਸ ਸਬੰਧ ‘ਚ ਪੁਲਿਸ ਨੇ ਜੇ ਮਨੀ ਰਤਨਮ ਉਰਫ਼ ਬਿਹਾਰੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਾਲੂ ਘਰ ਹਾਲ ਵਾਸੀ ਲਾਅ ਗੇਟ ਮਹੇੜੂ ਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |

ਅਜੀਤ ਡੈਸਕ 19-08-2026

ਪਿਛਲੀ ਖ਼ਬਰ ਗੁਰਜੀਤ ਸਿੰਘ ਆਹਲੂਵਾਲੀਆ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ’ਚ ਦੇਸ਼-ਭਗਤੀ ਦੇ ਰੰਗਾਂ ਵਿਚ ਰੰਗਿਆ ਆਜ਼ਾਦੀ ਦਿਵਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।